Welcome to the Sikh Vichar Manch-Thought Provoking Forum for Justice

 
 
 


GUILTY IN INDIA
ਭਾਰਤ
ਚ ਕਸੂਰਵਾਰ
ਬਲਬੀਰ ਸਿੰਘ ਸੂਚ
, ਐਡਵੋਕੇਟ, ਲੁਧਿਆਣਾ*

ਭਾਰਤ ਅੰਦਰ ਇਹ ਘਪਲੇ, ਇਹ ਭ੍ਰਿਸ਼ਟਾਚਾਰ, ਇਹ ਜ਼ੁਲਮ, ਇਹ ਗਰੀਬੀ, ਇਹ ਬੇਇਨਸ਼ਾਫੀ, ਇਹ ਪੱਖ-ਪਾਤ, ਇਹ ਅੱਤਵਾਦ ਆਦਿ ਇਹ ਸਭ ਕੁੱਝ ਕਿਸ ਨੂੰ ਨਜ਼ਰ ਆ ਰਿਹਾ ਹੈ ਤੇ ਕਿਉਂ? ਔਖਾ ਨਹੀਂ ਭਾਰਤ ਅੰਦਰ ਲੱਭਣਾ ਕਸੂਰਵਾਰ ਕਸੂਰਵਾਰ ਜੇ ਇਹ ਦੱਸਣ ਲਈ ਲੇਖਕ ਵੀ ਹੋਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਰਤ ਅੰਦਰ ਇਮਾਨਦਾਰ ਵੀ ਤੇ ਹੀ ਹੈ ਕਸੂਰਵਾਰ ਇਹੀ ਕਰਨ ਲੱਗਿਆ ਹੈ ਇਹ ਲੇਖ ਬਿਆਨ: 

ਭਾਰਤ ਅੰਦਰ ਕਾਨੂੰਨ ਮੋਮ ਦਾ ਨੱਕ ਹੈ ਇਹ ਅਫਸਰਸਾਹੀ ਦੇ ਇਸ਼ਾਰੇ ਤੇ ਘੜੇ ਜਾਂਦੇ ਹਨ ਜੇ ਇਹ ਕਹਿ ਲਵੋ ਕਿ ਕਾਨੂੰਨ ਅਫਰਸ਼ਾਹੀ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ ਕੋਈ ਅਤਿਕਥਨੀ ਨਹੀਂ ਹੋਵੇਗੀ ਸੰਸਦ ਤਾਂ ਲੋਕਰਾਜ ਦੇ ਰੌਲੇ-ਰੱਪੇ ਚ ਅਜਿਹੇ ਘੜੇ ਤੇ ਤਿਆਰ ਕੀਤੇ ਕਾਨੂੰਨਾਂ ਤੇ ਮੋਹਰ ਹੀ ਲਾਉਂਦੀ ਹੈ ਇਹ ਕਾਨੂੰਨ ਘਾੜਿਆਂ ਨੇ ਤਿਆਰ ਕੀਤੇ ਤੇ ਇਸ ਤਰ੍ਹਾਂ ਬਣੇ ਕਾਨੂੰਨਾਂ ਵਿੱਚ ਪਹਿਲਾਂ ਹੀ ਆਪਣੇ ਹਿਸਾਬ ਨਾਲ ਲਾਗੂ ਕਰਨ ਲਈ ਬਹੁਤ ਚੋਰ-ਮੋਰੀਆਂ ਰੱਖੀਆਂ ਹੁੰਦੀਆਂ ਹਨ ਅਫਸਰਸ਼ਾਹੀ ਆਪਣੀ ਇੱਛਾ ਅਨੁਸਾਰ ਬਣਾਏ ਕਾਨੂੰਨਾਂ ਦੀ ਵਿਆਖਿਆ ਮਨਮਰਜ਼ੀ ਨਾਲ ਕਰਕੇ, ਖਿਲਵਾੜ ਲੋਕਾਂ ਨਾਲ ਕਰਦੀ ਆ ਰਹੀ ਹੈ ਕਈ ਦਫਾ ਤਾਂ ਸਿਰਫ ਇਸ ਤਰ੍ਹਾਂ ਹੀ ਨਜਰ ਆ ਰਿਹਾ ਹੁੰਦਾ ਹੈ ਕਿ ਕਾਨੂੰਨੀ ਤਜਰਬੇ ਤੋਂ ਨਿਪੁੰਨਸਕ ਸਿਆਸਤਦਾਨ ਮਤਲਬੀ ਹੋਣ ਕਾਰਨ ਭ੍ਰਿਸ਼ਟਾਚਾਰ ਚ ਮੋਹਰਿਆਂ ਦੇ ਤੌਰ ਤੇ ਸ਼ਿਕਾਰ ਬਣੇ ਸਾਫ ਨਜਰ ਆ ਰਹੇ ਹੁੰਦੇ ਹਨ ਭ੍ਰਸ਼ਿਟ ਮਹਿਕਮਿਆਂ ਚ ਆਮ ਗੱਲ ਪ੍ਰਚਲਤ ਹੈ ਕਿ ਸਿਆਸੀ ਸਿਫਾਰਸ਼ ਨਾਲੋਂ ਸਿੱਧੀ ਗੱਲ ਮੁਕਾ ਲਵੋ, ਨਾਲੇ ਬਹੁਤੀ ਛਾਣਬੀਣ ਤੋਂ ਵੀ ਬਚੋ ਤੇ ਨਾਲੇ ਕੰਮ ਸਸਤਾ  ਸਿਆਸੀ ਸਿਫਾਰਸ਼ ਨਾਲੋਂ ਆਮ ਦਲਾਲ ਰਾਹੀਂ ਕੰਮ ਕਰਵਾ ਲੈਣ ਨੂੰ ਅੱਛਾ ਸਮਝਿਆ ਜਾਂਦਾ ਹੈ ਦਲਾਲ ਸਰਕਾਰੀ ਤੇ ਗੈਰ-ਸਰਕਾਰੀ, ਚਾਹੇ ਹੇਠਲੇ ਪੱਧਰ ਤੇ ਹੀ ਕਿਉਂ ਨਾ ਜਾਂ ਬਾਹਰੋਂ ਹੋਵੇ, ਜਿਵੇ ਆਮਂ ਹੋ ਰਿਹਾ ਹੈ 

ਭਾਰਤ ਅੰਦਰ ਸਾਰੇ ਸਿਆਸਤੀ ਮਤਲਬੀ ਤੇ ਮਹਿੰਗੇ ਹੋਣ ਕਰਕੇ, ਲੋਕਰਾਜ ਬਦਨਾਮ ਹੈ ਇਹੀ ਕਾਰਨ ਹੈ ਕਿ ਭ੍ਰਸ਼ਿਟ ਅਫਸਰਾਂ ਦੀ ਕਮਾਈ ਸਿਆਸੀ ਲੋਕਾਂ ਨਾਲੋਂ ਵਧ ਹੈ ਕਿਉਂਕਿ ਚਾਹੇ ਹੋਵੇ ਕੋਈ ਕੰਮ ਜਾਂ ਹੋਣ ਪੜਤਾਲਾਂ ਤਾਂ ਆਖਰ ਅਫਸਰਸ਼ਾਹੀ ਦੇ ਦਸਖਤਾਂ ਤੇ ਪ੍ਰਵਾਨਗੀ ਨਾਲ ਹੀ ਨੇਪਰੇ ਚੜ੍ਹਨੀਆਂ ਜਾਂ ਸਫਲ ਤੇ ਅਸਫਲ ਹੁੰਦੀਆਂ ਹਨ ਇਹਨਾਂ ਚ ਇਹ ਪਾਇਆ ਜਾਂਦਾ ਅਸੰਤੁਲਨ ਇਹਨਾਂ ਦੀ ਆਪਸੀ ਦੂਰੀ ਤੋਂ ਨੇੜਤਾ ਅਤੇ ਨੇੜਤਾ ਤੋਂ ਦੂਰੀ ਭ੍ਰਿਸ਼ਟਾਚਾਰ ਦੀ ਸਾਂਝ ਤੇ ਹੀ ਅਧਾਰਤ ਹੈ ਵਜ਼ੀਰ ਦੇ ਪੱਧਰ ਦੀ ਗੱਲ ਇੱਕ ਪਾਸੇ ਰੱਖ ਲਈਏ ਜੋ ਭ੍ਰਿਸ਼ਟਾਚਾਰ ਚ ਤਾਂ ਹਿੱਸਾ ਠੋਕ ਕੇ ਤਬਾਬਦਲੇ ਆਦਿ ਵੇਚ ਕੇ ਸਿੱਧਾ ਇਕੱਠੇ ਕਰਨ ਵਿਚ ਸਫਲ ਹੋ ਜਾਂਦੇ ਹਨ ਬਾਕੀ ਤਾਂ ਬਹੁਤੇ ਸਿਆਸਤਦਾਨ ਅਤੇ ਉਨ੍ਹਾਂ ਦੇ ਸਹਾਇਕ ਤਾਂ ਦਲਾਲ ਦੇ ਦਰਜੇ ਤੋਂ ਵਧ ਅਹਿਮੀਅਤ ਨਹੀਂ ਰਖਦੇ ਇਹ ਦਲਾਲ ਚਾਹੇ ਪੁਲੀਸ ਅਫਸਰਾਂ ਜਾਂ ਸਿਵਲ ਅਫਸ਼ਰਸ਼ਾਹੀ ਦੇ ਹੀ ਕਿਉਂ ਨਾ ਹੋਣ? ਕਈ ਦਫਾ ਤਾਂ ਇਹਨਾਂ ਨੂੰ ਇਸ ਤੋਂ ਵੀ ਹੇਠਲੇ ਪੱਧਰ ਤੇ ਵੀ ਇਸ ਤਰ੍ਹਾਂ ਵਿਚਰਦੇ ਦੇਖਿਆ ਜਾ ਸਕਦਾ ਹੈ ਘੱਟ ਗਿਣਤੀਆਂ ਚੋਂ ਉਭਾਰੇ ਆਗੂ ਨਿਕੰਮੇ ਹੀ ਨਹੀਂ ਹੁੰਦੇ ਸਗੋਂ ਆਪਣਿਆ ਦਾ ਹੀ ਹਮੇਸ਼ਾ ਨੁਕਸਾਨ ਕਰਨ ਲਈ ਵਰਤੇ ਜਾਂਦੇ ਹਨ ਇਹ ਕਿਹੋ ਜਿਹਾ ਹੈ ਭਾਰਤੀ ਲੋਕਰਾਜ

ਭਾਰਤ ਅੰਦਰ ਹਰ ਕੰਮ ਜਾਂ ਹੋਵੇ ਪੜਤਾਲ ਤਾਂ ਆਖਰ ਅਫਸਰਸ਼ਾਹੀ ਦੇ ਦਸਖਤਾਂ ਤੇ ਪ੍ਰਵਾਨਗੀ ਨਾਲ ਹੀ ਨੇਪਰੇ ਚੜ੍ਹਨੀਆਂ ਜਾਂ ਸਫਲ ਤੇ ਅਸਫਲ ਹੁੰਦੀਆਂ ਹਨ ਜਿਆਦਾਤਰ ਇਹ ਅਫਸਰਸ਼ਾਹੀ ਉਸ ਵੇਲੇ ਤਕ ਬਜ਼ਿਦ ਰਹਿ ਕੇ ਇਹੀ ਕਹਿੰਦੀ ਰਹਿੰਦੀ ਹੈ ਕਿ ਪਹੁੰਚ ਕੀਤਾ ਕੰਮ ਕਨੂੰਨੀ ਦਾਇਰੇ ਚ ਰਹਿ ਕੇ ਕਰਨਾ ਯੋਗ ਨਹੀਂ ਜਦੋਂ ਕਿ ਜਾਗਰੂਕ ਲੋਕਾਂ ਨੂੰ ਪਹਿਲਾਂ ਤੋਂ ਹੀ ਇਹ ਪਤਾ ਹੈ ਕਿ ਭਾਰਤ ਅੰਦਰ ਕਾਨੂੰਨ ਮੋਮ ਦਾ ਨੱਕ ਹੈ ਅਤੇ ਅਜਿਹੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਮੋਮ ਦੇ ਨੱਕ ਦੀ ਦਿਸ਼ਾ ਬਦਲਣ ਲਈ ਰਿਸ਼ਵਤ ਮੰਗੀ ਜਾ ਰਹੀ ਹੁੰਦੀ ਹੈ ਜਿਉਂ ਜਿਉਂ ਲੋਕਾਂ ਵਿਚ ਇਹ ਜਾਣਕਾਰੀ ਵਧਦੀ ਗਈ ਤਿਉਂ ਤਿਉਂ ਭ੍ਰਿਸ਼ਟਾਚਾਰ ਨੇ ਚਾਰ ਚੁਫੇਰੇ ਆਪਣੀਆਂ ਟੰਗਾਂ ਪਸਾਰ ਲਈਆਂ ਹਨ ਕੀ ਕਦੀ ਕਾਨੂੰਨ `ਚ ਵਰਤੀ ਜਾ ਰਹੀ ਮਨਮਰਜੀ, ਅਣ-ਗਹਿਲੀ ਤੇ ਅਨਾੜੀਪੁਣਾ, ਲਾਲਚ ਤੇ ਨਜਾਇਜ਼ ਦਬਾਓ ਆਦਿ ਨੂੰ ਖਤਮ ਕਰਨ ਲਈ ਕੋਈ ਨਿਰਪੱਖ ਕਾਨੂੰਨ ਤੇ ਸਿਸਟਮ ਹੋਂਦ ਵਿਚ ਆ ਸਕੇਗਾ

ਭਾਰਤ ਅੰਦਰ ਇਖਲਾਕੀ ਤੇ ਕਾਨੂੰਨ ਦੀ ਕਸਵੱਟੀ ਤੇ ਪੂਰਾ ਉਤਰਨ ਦਾ ਭਾਰਤੀ ਲੋਕਾਂ ਦਾ ਮਿਆਰ, ਕੀ ਕਦੀ ਬਣ ਤੇ ਕਾਇਮ ਹੋ ਸਕੇਗਾ? ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਇਹ ਗੁਣਾ ਦਾ ਧਾਰਨੀ ਕਿਹਾ ਜਾ ਰਿਹਾ ਹੈ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਸਮੇਂ ਭ੍ਰਿਸ਼ਟਾਚਾਰ ਤਾਂ ਕੋਈ ਮੁੱਦਾ ਹੀ ਨਹੀਂ ਸੀ ਪਰ ਰਾਜਨੀਤਿਕ ਤੌਰ ਤੇ ਇਹ ਅੰਦਰੋਂ ਕੁੱਝ ਵੀ ਹੋਣ ਪਰ ਬਦਨਾਮ ਨਹੀਂ ਸਨ ਪੰਡਤ ਜਵਾਹਰ ਲਾਲ ਨਹਿਰੂ ਤਾਂ ਖੁਦ ਬਹੁਤ ਅਮੀਰ ਹੋਣ ਕਰਕੇ ਛੋਟੇ ਭ੍ਰਸ਼ਿਟ ਨੂੰ ਭ੍ਰਸ਼ਿਟ ਕਹਿਣ ਲਈ ਤਿਆਰ ਹੀ ਨਹੀਂ ਸੀ ਮੁਰਾਰਜੀ ਡਿਸਾਈ ਦੇ ਪ੍ਰਧਾਨ ਮੰਤਰੀ ਹੋਣ ਸਮੇਂ, ਜਿਥੋਂ ਤਕ ਮੈਨੂੰ ਯਾਦ ਹੈ ਉਸ ਦੇ ਲੜਕੇ ਵੱਲ ਭ੍ਰਸ਼ਿਟ ਹੋਣ ਦੀ ਉਂਗਲ ਉੱਠੀ ਸੀ ਪਰ ਮੁਰਾਰਜੀ ਡਿਸਾਈ ਇਸ ਪੱਖੋਂ  ਇਮਾਨਦਾਰ ਸੀ ਪਰ ਉਨ੍ਹਾਂ ਦੀ ਸਿਆਸੀ ਇਮਾਨਦਾਰੀ ਬਾਰੇ, ਮੈਂ ਕੁੱਝ ਕਹਿਣ ਤੋਂ ਅਸਮਰਥ ਹਾਂ ਮੁਰਾਰਜੀ ਡਿਸਾਈ ਨੇ ਝੱਟ ਕਹਿ ਦਿੱਤਾ ਸੀ ਕਿ ਮੇਰੇ ਲੜਕੇ ਬਾਰੇ ਇੰਨਕੁਆਰੀ ਕਰਵਾ ਲਓ ਪਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ, ਕੋਈ ਵੀ ਭਾਰਤੀ ਕਾਨੂੰਨ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਤੇ ਅੱਛਾ ਇਹੀ ਹੋਵੇਗਾ ਇੰਝ ਨਾ ਹੀ ਕਹੋ ਇਹ ਮਿਸਾਲ ਤਾਂ ਉਪਰਲੇ ਪੁੱਛੇ ਸਵਾਲ ਕਿ, ਭਾਰਤ ਅੰਦਰ ਇਖਲਾਕੀ ਤੇ ਕਾਨੂੰਨ ਦੀ ਕਸਵੱਟੀ ਤੇ ਪੂਰਾ ਉਤਰਨ ਦਾ ਭਾਰਤੀ ਲੋਕਾਂ ਦਾ ਮਿਆਰ, ਕੀ ਕਦੀ ਬਣ ਤੇ ਕਾਇਮ ਹੋ ਸਕੇਗਾ,  ਦੀ ਪ੍ਰੋੜਤਾ ਕਰਨ ਲਈ ਹੀ ਦੇਣੀ ਪਈ ਹੈ 

ਭਾਰਤ ਨੂੰ ਘੋਟਾਲਿਆਂ ਦਾ ਦੇਸ਼ ਕਿਹਾ ਜਾਣ ਲੱਗ ਪਿਆ ਹੈ, ਜਿਵੇਂ ਕੋਮਨ ਵੈਲਥ ਖੇਡਾਂ ਦਾ ਘੋਟਾਲਾ, ਆਦਰਸ਼ ਹਾਊਸਿੰਗ ਸੋਸਾਇਟੀ ਘੋਟਾਲਾ, ਉਤਰ ਪ੍ਰਦੇਸ਼ ਵਿੱਚ ਫੂਡ ਘੋਟਾਲਾ ਸਾਰਿਆਂ ਤੋਂ ਉਪਰ 2-ਜੀ ਸਪੈਕਟਰਮ ਘੋਟਾਲਾ ਅਤੇ ਇਸ ਸਬੰਧੀ ਲੋਕ ਇੱਥੋਂ ਤੱਕ ਬੇਆਸ ਹੋ ਗਏ ਹਨ ਕਿ ਚਾਹੇ ਪੜਤਾਲ ਸੀ.ਬੀ. ਆਈ. ਕਰੇ ਜਾਂ ਸੈਂਟਰਲ ਵਿਜੀਲੈਂਸ ਕਮਿਸ਼ਨ ਕਰੇ ਜਾਂ ਲੋਕਪਾਲ (ਲੋਕਯੁਕਤਾ) ਕਰੇ, ਭਾਰਤ ਦੀ ਅਜ਼ਾਦੀ ਦੇ 64 ਸਾਲਾਂ ਵਿੱਚ ਇਨ੍ਹਾਂ ਰਾਹੀਂ ਜੋ ਸਰਕਾਰ ਦੇ ਹੱਥਾਂ ਵਿੱਚ ਕਠਪੁਤਲੀਆਂ ਖੁੱਲ੍ਹੇਆਮ ਕਹੀਆਂ ਜਾਂਦੀਆਂ ਹਨ  ਤੇ ਇਹਨਾਂ ਦੇ ਸਵਾਰਥ ਸਰਕਾਰ ਤੋਂ ਪੂਰੇ ਹੁੰਦੇ ਹਨ ਕੋਈ ਖਾਸ ਕਾਨੂੰਨ ਜਾਂ ਸਿਸਟਮ ਦੀ ਹੋਂਦ ਨਾ ਹੋਣ ਕਰਕੇ ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ ਹੈ 

ਹੁਣ ਯੋਗ ਗੁਰੂ ਬਾਬਾ ਰਾਮ ਦੇਵ, RTI activists, ਅਮਿੱਤ ਜੇਠਵਾ (Amit Jethwa) ਅਤੇ ਅਰਵਿੰਦ ਕੇਜਰੀਵਾਲ,( Arvind Kejriwal ) ਸ਼ਾਂਤੀ ਭੂਸ਼ਨ,  ਸਾਬਕਾ ਪੁਲਿਸ ਅਫਸਰ ਡਾ ਕਿਰਨ ਬੇਦੀ, ਸਾਬਕਾ ਚੀਫ ਜਸਟਿਸ ਆਫ ਕਲਕੱਤਾ ਹਾਈਕੋਰਟ, ਡੀ.. ਐਸ. ਟਵਾਟੀਆ, ਅੰਨਾ ਹਜਾਰੇ, ਸਵਾਮੀ ਅਗਨੀਵੇਸ਼, ਆਰਕ ਬਿਸ਼ਪ ਵਿਨਸੈਂਟ ਐਮ ਕਨਸੈਸਾਓ (Archbishop of Delhi Vincent M. Concessao), dancer Mallika Sarabhai, ਭਾਰਤ ਸਵਾਭੀਮਾਨ ਪ੍ਰਧਾਨ ਵਰੇਂਦਰਾ ਵਿਕਰਾਮ, ਐਗਰੀਕਲਚਰਲ ਸਾਇੰਸਟਿਸਟ ਦਵਿੰਦਰ ਸ਼ਰਮਾ ਅਤੇ ਏਸ਼ੀਅਨ ਮਰਾਠਾਂ ਚੈਂਪੀਅਨ ਸੁਨੀਤਾ ਗੋਦਾਰਾ ਆਦਿ ਅਤੇ ਇਸੇ ਪ੍ਰਕਾਰ ਪ੍ਰਸਿੱਧ ਲਿਖਾਰੀ ਕੁਲਦੀਪ ਨਈਅਰ ਤੇ ਉਸ ਵਰਗੇ ਹੋਰ ਵੀ ਕਿਸੇ ਨਾ ਕਿਸੇ ਰੂਪ ਚ ਮੈਦਾਨ ਵਿੱਚ ਹਨ ਤਾਂ ਜੋ ਭਾਰਤੀ ਲੋਕ ਰਾਜ ਨੂੰ ਬਚਾਇਆ ਤੇ ਦਿਖਾਵੇ ਦੀ ਥਾਂ ਅਸਲੀਅਤ ਵਿੱਚ ਅਪਨਾਇਆ ਜਾ ਸਕੇ ਪਰ ਇਨ੍ਹਾਂ ਬਾਰੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਾਰਟੀਬਾਜੀ ਤੋਂ ਉਪਰ ਉਠ ਕੇ ਤੇ ਨਿੱਜੀ ਹਿੱਤਾਂ ਨੂੰ ਤਿਆਗ ਕੇ, ਇਸ ਦੇਸ਼ ਅੰਦਰ ਕੋਈ ਮਿਸਾਲ ਯੋਗ ਕੰਮ ਕਰ ਦਿਖਾਉਣਗੇ ਜਿਸ ਦੀ ਕਿ ਹਮੇਸ਼ਾ ਆਸ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾਣੀ ਚਾਹੀਦੀ ਹੈ  

ਇਹਨਾਂ ਸੱਤਰਾਂ ਦਾ ਲੇਖਕ ਹੁਣ ਤੱਕ ਇਹ ਨਹੀਂ ਸਮਝ ਸਕਿਆ ਕਿ ਇਸ ਮੁਲਕ ਦਾ ਕੰਮ ਰੱਬ ਆਸਰੇ ਤੇ ਉਸਦੀ ਦਿੱਤੀ ਸੋਚ ਮੁਤਾਬਕ ਚੱਲ ਰਿਹਾ ਹੈ ਜਾਂ ਇਹ ਉਪਰ ਦੱਸੇ ਤੇ ਅਜਿਹੇ ਹੀ ਹੋਰ ਸਮਾਜ ਸੇਵਕੀਆਂ ਦੀ ਦਿੱਤੀ ਸੇਧ  ਤੇ ਸਿਆਸੀ ਸੋਚ ਨੂੰ ਲੈ ਕੇ ਚਲ ਰਿਹਾ ਹੈ ਮੇਰੇ ਮਿੱਤਰ ਨੂੰ ਆਈ ਇੱਕ ਦਿਲਚਸਪ ਈਮੇਲ ਮੈਨੂੰ ਅੱਗੇ ਭੇਜੀ ਜੋ ਮੈਨੂੰ ਸਮਝਾਉਣ ਦੇ ਨਾਲ-ਨਾਲ ਮੌਜਦਾ ਸਥਿਤੀ ਨੂੰ ਵੀ ਪੈਦਾ ਕਰਨ ਵਿੱਚ ਗਾਂਧੀ ਪਰਿਵਾਰ ਨੂੰ ਹੀ ਕਾਰਨ ਮੰਨਦੀ ਹੈ ਜਵਾਹਰ ਲਾਲ ਨਹਿਰੂ ਦੀ ਭ੍ਰਿਸ਼ਟਾਚਾਰ ਸਬੰਧੀ ਸੋਚ ਦਾ ਜਿਕਰ ਤਾਂ ਉਪਰ  ਕੀਤਾ  ਜਾ  ਚੁੱਕਾ ਹੈ ਇਸ ਆਈ ਈਮੇਲ ਵਿੱਚ ਸ੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸ੍ਰੀਮਤੀ ਸੋਨੀਆ ਗਾਂਧੀ ਦੇ ਭ੍ਰਿਸ਼ਟਾਚਾਰ ਬਾਰੇ ਦਿੱਤੇ ਬਿਆਨਾਂ ਤੇ ਖਿਆਲਾਂ ਦਾ ਜ਼ਿਕਰ ਹੈ ਇਸ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲਾਂਭੇ ਰੱਖਣ ਲਈ ਇਹ ਕਹਿੰਦਿਆਂ ਜਾਇਜ ਠਹਿਰਾਇਆ ਲਗਦਾ ਹੈ ਕਿ ਉਸ ਨੇ ਕਿਹਾ ਸੀ, ਭ੍ਰਿਸ਼ਟਾਚਾਰ ਤਾਂ ਵਿਸ਼ਵ ਵਿਆਪੀ ਕ੍ਰਿਆ ਹੈ ਅਤੇ ਉਸ ਚਤੁਰ ਲੇਡੀ ਨੇ ਇਹ ਕਹਿ ਕੇ ਹੀ ਭ੍ਰਿਸ਼ਟਾਚਾਰ ਦੀ ਛਾਨ-ਬੀਨ ਨੂੰ ਕਾਨੂੰਨ ਦੇ ਦਾਇਰੇ ਵਿੱਚ ਹੀ ਨਹੀਂ ਆਉਣ ਦਿੱਤਾ ਅਤੇ ਘੋਟਾਲਿਆਂ ਤੋਂ ਬਚੀ ਰਹੀ ਜਦੋਂ  ਕਿ ਸ੍ਰੀ ਰਾਜੀਵ ਜੀ ਨੇ ਆਪਣੇ ਆਪ ਨੂੰ ਮਿਸਟਰ ਕਲੀਨ ਅਖਵਾ ਕੇ ਸਿਆਪਾ ਸਹੇੜ ਲਿਆ ਸੀ ਅਤੇ ਉਸ ਨੂੰ ਕਾਨੂੰਨ ਦੇ ਸ਼ਕੰਜੇ ਵਿੱਚ ਲੈ ਕੇ ਬੋਫੋਰਸ ਘੋਟਾਲੇ ਵਿੱਚ ਜਕੜ ਲਿਆ  ਗਿਆ ਹੁਣ ਸੋਨੀਆਂ ਗਾਂਧੀ ਨੇ ਜਨਤਕ ਤੌਰ `ਤੇ ਆਪਣੇ ਆਪ ਨੂੰ ਇਮਾਨਦਾਰ ਦਰਸਾਉਣ ਲਈ, ਇਮਾਨਦਾਰੀ ਤੇ ਪਹਿਰਾ ਦੇਣ ਦੀ ਵਕਾਲਤ ਕਰਕੇ,  ਖੁਦ ਘੋਟਾਲਿਆਂ ਤੋਂ ਬਾਅਦ ਘੋਟਾਲਿਆਂ ਵਿੱਚ ਆਪਣੇ ਵੱਲ ਉਂਗਲੀ ਖੜੀ ਕਰਵਾ ਲਈ ਹੈ 

ਅੱਗੇ ਈਮੇਲ ਵਿੱਚ ਭੇਜੀਆਂ ਸੱਤਰਾਂ ਤੋਂ ਇਉਂ ਲੱਗਦਾ ਹੈ ਕਿ ਜਿਵੇਂ ਕਿ ਭਾਰਤ ਵਿੱਚ ਰਹਿ ਰਹੇ ਕਸੂਰਵਾਰਾਂ (ਇਮਾਨਦਾਰਾਂ) ਨੂੰ ਇਹ ਕਹਿ ਕੇ ਦਿਲਾਸਾ ਦਿੱਤਾ ਹੋਵੇ ਕਿ ਕੋਈ ਵੀ ਚੀਜ਼ ਚੰਗੀ ਜਾਂ ਬੁਰੀ ਨਹੀਂ ਹੁੰਦੀ, ਇਹ ਤੁਹਾਡੀ ਚੋਣ `ਤੇ ਨਿਰਭਰ ਕਰਦੀ ਹੈ, ਇਸ ਲਈ ਸਮਝਦਾਰੀ ਨਾਲ ਚੋਣ ਕਰੋ  ਤੇ ਅਪਨਾਓ ਸੁਣਨਾ ਸਿੱਖੋ, ਇਹ ਇੱਕ ਕਲਾ ਹੈ ਖੁਸ਼ ਰਹਿਣਾ ਕਿਸਮਤ ਦੀ ਗੱਲ ਨਹੀਂ ਇਹ ਤੁਹਾਡੀ ਚੋਣ `ਤੇ ਜੀਵਨ ਜਾਚ ਤੇ ਨਿਰਭਰ ਕਰਦੀ ਹੈ ਭਾਵ ਦੜ ਵੱਟ??? ……ਭਲੇ ਦਿਨ ਆਵਣਗੇ ਦੀ ਨੀਤੀ ਹੀ ਅਪਨਾਉਣ ਦੀ ਲੋੜ ਹੈ ਲੇਖਕ ਤਾਂ ਪਹਿਲਾਂ ਹੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਦੀ ਸਿੱਖਿਆ ਨੂੰ ਅਪਨਾ ਕੇ ਹੀ ਹਮੇਸ਼ਾ ਖੁਸ਼ ਰਹਿਣ ਚ  ਯਤਨਸ਼ੀਲ ਹੋ ਕੇ ਆਪਣੀ ਬੀਤੇ ਤੇ ਬੀਤ ਰਹੇ ਜੀਵਨ ਦੇ ਤਜਰਬੇ ਸਾਂਝੇ ਕਰਦਾ ਆ ਰਿਹਾ ਹੈ  

ਪ੍ਰਾਪਤ ਹੋਈ ਈਮੇਲ ਦਾ ਨਿਸ਼ਾਨਾ ਨਗਦ (Cash), ਅਪਰਾਧੀ (Criminals), ਭ੍ਰਿਸ਼ਟਾਚਾਰ (Corruption) ਇੱਥੇ ਇਨ੍ਹਾਂ ਲਫਜ਼ਾਂ ਅੱਗੇ ਅੰਗਰੇਜੀ ਦੀ C ਲੱਗੀ ਹੋਣ ਕਾਰਨ ਪ੍ਰਸਿੱਧ ਕਾਨੂੰਨਦਾਨ ਸ੍ਰੀ ਨੈਨੀਪਾਲਕੀਵਾਲਾ ਦੇ ਕਿਸੇ ਪੁਰਾਣੇ ਲੈਕਚਰ ਦਾ ਹਵਾਲਾ ਦੇ ਕੇ C ਨੂੰ ਕਾਂਗਰਸ (Congress) ਨਾਲ ਜੋੜ ਕੇ ਸਿਰਫ ਕਾਂਗਰਸ ਨੂੰ ਹੀ ਭ੍ਰਿਸ਼ਟਾਚਾਰ ਦੀ ਜਨਮਦਾਤੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਪਾਰਟੀਬਾਜੀ ਤੋਂ ਉਪਰ ਉਠ ਕੇ ਕੀਤੀ ਗੱਲ ਨਹੀਂ ਲੱਗਦੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੀਆਂ ਏਜੰਸੀਆਂ  ਦਾ ਹੀ ਸਿਸਟਮ ਤੇ ਕੰਟਰੋਲ  ਹੈ, ਪਾਰਟੀਆਂ ਚ ਕੋਈ ਬਹੁਤਾ ਅੰਤਰ ਲੱਭਣ ਦੀ ਲੋੜ ਨਹੀ ਇੱਕੋ ਹੀ ਹਨ

ਭਾਰਤ ਅੰਦਰ ਅੱਤਵਾਦ ਦੀ ਰਾਜਨੀਤੀ ਅੱਤਵਾਦ ਨੂੰ ਘੱਟ-ਗਿਣਤੀਆਂ `ਤੇ ਮੜ੍ਹ ਕੇ ਕੀਤੀ ਜਾਂਦੀ ਹੈ ਤੇ ਘੱਟ-ਗਿਣਤੀਆਂ ਵਿੱਚੋਂ ਉਭਾਰੇ ਆਗੂਆਂ ਦੀ ਸਹਾਇਤਾ ਲਈ ਜਾਂਦੀ ਹੈ ਅਤੇ ਉਹ ਖੁਸ਼ੀ-ਖੁਸ਼ੀ ਹੱਥ ਠੋਕੇ ਬਣ ਕੇ ਬਹੁ-ਗਿਣਤੀ ਦੇ ਆਗੂਆਂ ਨਾਲ ਮਿਲ ਕੇ ਅਜਿਹੀ ਅੱਤਵਾਦ ਫੈਲਾਉਣ ਦੀ ਰਾਜਨੀਤੀ ਕਰਦੇ ਹਨ ਇੱਥੇ ਬਹੁ-ਗਿਣਤੀ ਆਗੂਆਂ, ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਅਤੇ ਇਨ੍ਹਾਂ ਦੇ ਸਹਿਯੋਗੀ ਗਰੁੱਪਾਂ ਅਤੇ ਹੋਰ ਧੜੇ ਜੋ ਫਿਰਕਾਪ੍ਰਸਤੀ ਦੀ ਨਫਰਤ ਫੈਲਾਉਣ ਦੇ ਮਾਹਿਰ ਹਨ ਵੱਲ ਅਲੱਗ-ਅਲੱਗ ਤੌਰ `ਤੇ, ਇਹ ਇਸ਼ਾਰਾ ਕਰਨਾ ਜਾਇਜ ਨਹੀਂ ਹੋਵੇਗਾ ਕਿਉਂਕਿ ਇਹ ਸਾਰੇ ਅੰਦਰੋਂ ਇੱਕ ਹਨ  

ਇੱਥੇ ਇਹ ਗੱਲ ਵਰਣਨਯੋਗ ਹੈ ਕਿ ਰਾਜਨੀਤੀ ਵਿੱਚ ਵੀ ਕਦੀ ਕੋਈ ਭਲਾ ਪੁਰਸ਼ ਸੱਚ ਗੱਲ ਕਰ ਜਾਂਦਾ ਹੈ, ਜਿਵੇਂ ਕਿ ਰਾਮ ਚੰਦ ਤਲਵੰਡੀ ਜੋ ਪੁਰਾਣਾ ਬੀ. ਐਸ. ਪੀ. ਦਾ ਆਗੂ ਵੀ ਰਿਹਾ ਨੇ ਆਪਣੀ ਹਾਜਰੀ ਵਿੱਚ ਕੰਨੀ ਸੁਣੀ ਗੱਲ ਦੱਸਦਿਆਂ ਕਿਹਾ ਕਿ, “ਮੈਂ ਅਜੇ ਤੱਕ ਵੀ ਹੈਰਾਨ ਹਾਂ ਕਿ ਅਟੱਲ ਬਿਹਾਰੀ ਵਾਜਪਈ ਵਰਗੇ ਮਹਾਨ ਨੇਤਾ ਨੇ ਹੋਰ ਨੇਤਾਵਾਂ ਸਮੇਤ ਚੌਧਰੀ ਚਰਨ ਸਿੰਘ ਦੀ ਹਾਜਰੀ ਵਿੱਚ, ਮੇਰੇ ਸਾਹਮਣੇ ਕਿਹਾ ਸੀ ਕਿ ਜੇ ਅਸੀਂ ਸਾਰੇ ਮੁਸਲਮਾਨ ਮੁਲਕ `ਚੋਂ ਬਾਹਰ ਭੇਜ ਦਿੰਦੇ ਤਾਂ ਬੜੀ ਗਲਤੀ ਹੋਣੀ ਸੀ ਕਿਉਂਕਿ ਫਿਰ ਅਸੀਂ ਲੜਾਈ ਕਿਸ ਨਾਲ ਕਰਦੇ ? ਇਹ ਸਾਨੂੰ ਫਿਰ ਬਾਹਰੋਂ ਲਿਆਉਣੇ ਪੈਣੇ ਸੀ!”  

ਹੁਣ ਤਾਂ ਭਾਰਤ ਅੰਦਰ ਅੱਤਵਾਦ ਦੀ ਰਾਜਨੀਤੀ ਅੱਤਵਾਦ ਨੂੰ ਘੱਟ-ਗਿਣਤੀਆਂ `ਤੇ ਮੜ੍ਹ ਕੇ ਰਾਜ ਕਰਨ ਦੀ ਨੀਤੀ ਦੀ ਬਿਮਾਰੀ ਨੇ ਹੋਰ ਵੀ ਕਈ ਭਿਆਨਕ ਰੂਪ ਅਖਤਿਆਰ ਕਰ ਲਏ ਹਨ ਤੇ ਸਿੱਖ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਤੇ ਹੋ ਰਹੇ ਹਨ ਇੱਕ ਸਿੱਖ ਆਗੂ ਤੇ 50 ਤੋਂ ਵਧ ਦੇਸ਼-ਧਰੋਹੀ ਦੇ ਕੇਸ ਬਣਾਏ ਗਏ ਤੇ ਲਗਭਗ ਸਾਰਿਆਂ ਚੋਂ ਹੀ ਉਹ ਬਰੀ ਕੀਤਾ ਜਾ ਚੁੱਕਿਆ ਹੈ ਇਹਨਾਂ ਕੇਸਾਂ ਵਿੱਚ ਦੋਸ਼ ਪੱਤਰਾਂ (FIR,s) ਅਦਾਲਤਾਂ ਵੱਲੋਂ ਲਗਾਏ ਗਏ ਇਹਨਾਂ ਕੇਸਾਂ ਚ ਦੋਸ਼ਾਂ ਸਬੰਧੀ ਮੁੱਢਲੇ ਹੁਕਮ ਤੇ ਫਿਰ ਬਰੀ ਕਰਨ ਸਬੰਧੀ ਸੁਣਾਏ ਹੁਕਮ ਮਿਲਦੇ-ਜੁਲਦੇ ਤਾਂ ਹੋਣਗੇ ਹੀ ਪੜ੍ਹਨ ਲਈ ਬੜੇ ਦਿਲਚਸਪ ਤੇ ਇਤਿਹਾਸਕ ਹੋ ਸਕਦੇ ਹਨ ਅਜਿਹੇ  ਅੰਕੜੇ ਰਵਾਇਤੀ ਅਕਾਲੀ ਆਗੂਆਂ ਅਤੇ ਰਾਜਨੀਤੀ ਤੇ ਹੋਰ ਕਾਰਨਾਂ ਕਰਕੇ ਨਵੇਂ ਪ੍ਰਵੇਸ਼ ਕੀਤੇ ਜਾ ਰਹੇ ਸਿੱਖਾਂ ਦੇ ਹੁਣ ਤਕ ਦੇ ਬਣੇ ਸਾਰੇ ਕੇਸਾਂ ਦੇ ਅੰਕੜੇ ਵੀ ਇਕੱਠੇ ਕੀਤੇ ਜਾ ਸਕਦੇ ਹਨ ਜੋ ਭਾਰਤ ਦੀਆਂ ਏਜੰਸੀਆਂ ਦੀ ਘੱਟ-ਗਿਣਤੀਆਂ ਪ੍ਰਤੀ ਪਰਦੇ ਪਿੱਛੇ ਹੁਣ ਤਕ ਦੀ ਅਪਨਾਈ ਰਣਨੀਤੀ ਸਮਝਣ ਲਈ ਬਹੁਤ ਉਪਯੋਗੀ ਸਾਬਤ ਹੋ ਸਕਦੇ ਹਨ 

ਹੁਣ ਪ੍ਰੋ: ਭੀਮ ਸਿੰਘ,  ਪੈਂਥਰਜ਼ ਪਾਰਟੀ ਚੀਫ, ਜੰਮੂ ਅਤੇ ਕਸ਼ਮੀਰ (Prof. Bhim Singh, Chairman JKNPP and Member of NIC today and he said, “NC-BJP Conniving to Create Pollution in Jammu and Kashmir”) ਨੇ ਖੁੱਲੇਆਮ ਦੋਸ਼ ਲਾਇਆ ਹੈ ਕਿ ਜੰਮੂ -ਕਸ਼ਮੀਰ ਵਿੱਚ ਹੁਣ ਰਾਜ ਕਰ ਰਹੀ ਨੈਸ਼ਨਲ ਕਾਨਫਰੰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਆਰ.  ਐਸ. ਐਸ.  ਸੂਬੇ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਦੀਆਂ ਲੀਹਾਂ ਤੇ ਵੰਡ ਕੇ 26 ਜਨਵਰੀ 2011 ਨੂੰ ਸ੍ਰੀਨਗਰ ਵਿਖੇ ਕੌਮੀ ਝੰਡਾ ਲਹਿਰਾਉਣ  ਦੇ ਨਾਂ ਉੱਤੇ,  ਅੰਦਰਖਾਤੇ ਆਪਸੀ ਮੇਲ ਕਰਕੇ ਰਾਜਨੀਤੀ ਦੀ ਖੇਡ ਖੇਲ ਰਹੀਆਂ ਹਨ ਅਤੇ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਕੀਤਾ ਹੈ ਕੀ ਇਹ ਭਾਰਤ ਦੀਆਂ ਏਜੰਸੀਆਂ  (ਇਹਨਾਂ ਏਜੰਸੀਆਂ ਦਾ ਦੂਜਾ ਨਾਂ ਹੀ ਅਫਸ਼ਰਸ਼ਾਹੀ ਕਹਿ ਲਵੋ ਤਾਂ ਵੀ ਠੀਕ ਹੈ) ਦੀ ਘੱਟ-ਗਿਣਤੀਆਂ ਪ੍ਰਤੀ ਪਰਦੇ ਪਿੱਛੇ ਹੁਣ ਤਕ ਦੀ ਅਪਨਾਈ ਰਣਨੀਤੀ ਦਾ ਹਿੱਸਾ ਹੀ ਤਾਂ ਨਹੀਂ ਹੈ

ਦੇਸ਼ ਦੀ ਵਾਗਡੋਰ ਸੰਭਾਲਣ ਵਾਲਿਆਂ ਤੇ ਚਾਲਾਂ ਖੇਡਣ ਵਾਲਿਆਂ ਆਦਿ   ਘੁਟਾਲਿਆਂ ਵਿੱਚ ਫਸਿਆਂ ਨੂੰ ਦੇਸ਼ ਭਗਤ ਕਹਿਣ ਤੋਂ ਬਿਨਾਂ ਇਸ ਵਿੱਚ ਹਿੱਸੇਦਾਰੀ ਨਾ ਰੱਖਣ ਵਾਲੇ ਕਸੂਰਵਾਰਾਂ (ਇਮਾਨਦਾਰਾਂ) ਪਾਸ ਕੋਈ ਹੋਰ ਚਾਰਾ ਹੀ ਨਹੀਂ ਰਹਿ ਗਿਆ ਹੈ ਹੁਣ ਇਹ ਕੰਮ ਸਿਆਸੀ ਪਾਰਟੀਆਂ ਨਾਲੋਂ ਅਫਸਰਸ਼ਾਹੀ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਭ ਕੁਝ ਹੋਇਆ ਤੇ ਹੁੰਦਾ ਰਹਿੰਦਾ ਹੈ, ਨੇ ਹਰ ਤਰ੍ਹਾਂ ਦੇ ਹੋ ਰਹੇ ਭ੍ਰਿਸ਼ਟਾਚਾਰ  ਨੂੰ ਹੋਰ ਵੀ  ਵੱਧ ਫੈਲਾ ਰੱਖਿਆ ਹੈ, ਜਿਸ ਬਾਰੇ ਅਜੇ ਤਕ ਵੀ ਦੇਸ਼ ਅੰਦਰ ਕੋਈ ਸ਼ੋਰ ਨਹੀਂ ਹੈ ਤੇ ਸਭ ਕੁੱਝ ਪਰਦੇ ਪਿੱਛੇ ਬੜੇ  ਧੜੱਲੇ ਨਾਲ ਚਲ ਰਿਹਾ ਹੈ  

ਅੱਜ ਵੱਡੇ ਪੱਧਰ `ਤੇ ਹੋਏ ਘੁਟਾਲੇ ਅਤੇ ਚੱਲ ਰਹੀ ਚਰਚਾ ਨੇ ਹਰ ਪੱਧਰ `ਤੇ ਅਫਸਰਸ਼ਾਹੀ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ ਹੁਣ ਤਾਂ ਮੁਲਕ ਵਿੱਚ ਉਨ੍ਹਾਂ ਨੂੰ ਉਹੀ ਕਸੂਰਵਾਰ ਲੱਗਦਾ ਹੈ ਜੋ ਭ੍ਰਿਸ਼ਟਾਚਾਰ ਵਿੱਚ ਹਿੱਸੇਦਾਰ ਨਹੀਂ ਹੈ ਇਹ ਬੁਲੰਦ ਹੋਏ ਹੋਂਸਲੇ ਨੇ ਸਾਰੇ ਭਾਰਤ ਅੰਦਰ ਸਮੇਤ ਹਰ ਸਰਕਾਰੀ ਤੰਤਰ ਵਿੱਚ ਹਰ ਪੱਧਰ `ਤੇ ਵੱਧ ਰਹੇ ਘੋਟਾਲਿਆਂ, ਅਪਰਾਧਾਂ, ਜ਼ੁਲਮਾਂ, ਗਰੀਬੀ, ਬੇਨਇਨਸ਼ਾਫੀਆਂ, ਪੱਖ-ਪਾਤਾਂ, ਨੂੰ ਹੋਰ ਤੇਜੀ ਨਾਲ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਜਲੀਲਪੁਣੇ ਦਾ ਸ਼ਿਕਾਰ ਹੁਣ ਉਹੀ ਕਸੂਰਵਾਰ ਬਣ ਕੇ  ਰਹਿ ਗਏ ਹਨ ਜਿਨ੍ਹਾਂ ਦੀ ਇਨ੍ਹਾਂ ਕੁਕਰਮਾਂ ਦੀ ਮੁੱਖ-ਧਾਰਾ ਵਿੱਚ ਹਿੱਸੇਦਾਰੀ ਨਹੀਂ ਹੈ ਜਿਨ੍ਹਾਂ ਇਮਾਨਦਾਰਾਂ ਦੀ ਹਿੱਸੇਦਾਰ ਨਹੀਂ ਹੈ, ਉਹ ਬਾਹਰੋਂ ਹੀ ਨਹੀਂ ਘਰੋਂ ਵੀ ਭਾਰਤ ਵਿੱਚ  ਰਹਿੰਦਿਆਂ  ਹੋਇਆਂ ਇਸ  ਮੁੱਖ-ਧਾਰਾ  ਤੋਂ ਬਾਹਰ ਰਹਿਣ ਕਾਰਨ ਕਸੂਰਵਾਰ ਤੇ ਦੋਸ਼ੀ ਮੰਨੇ ਜਾਂਦੇ ਹਨ  

*ਮੁਖੀ ਅਤੇ ਬੁਲਾਰਾ, ਸਿੱਖ ਵਿਚਾਰ ਮੰਚ, ਲੁਧਿਆਣਾ

http://www.sikhvicharmanch.com/
http://www.facebook.com/profile.php?id=100000753376567

 
 
     
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)