Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

Punjab Politics:

 What Are The Promises AND What Are The Realities-All That Exists or Happens?

 

ਵਿਧਾਨ ਸਭਾ ਇਜਲਾਸ: ਉੱਡ-ਪੁੱਡ ਗਈ ਸੰਜੀਦਗੀ BY ਕੁਲਜੀਤ ਬੈਂਸ 

Posted On March - 25 2018, Punjabi Tribune, Chandigarh 

Cabinet Minister Navjot Sidhu and ex-minister Bikram Majithia during a Ram Navami function in Jalandhar on Sunday. Tribune Photo: Sarabjit Singh

What Are The Promises AND What Are The Realities-All That Exists or Happens? 

A.            ਵਿਧਾਨ ਸਭਾ ਇਜਲਾਸ: ਉੱਡ-ਪੁੱਡ ਗਈ ਸੰਜੀਦਗੀ: ਇਸ ਮਾਮਲੇ ਵਿੱਚ ਸਭ ਤੋਂ ਵੱਧ ਕਬਾੜਾ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ।

 

B.            ਵਿਰੋਧੀ ਧਿਰ ਵਿਚੋਂ ਬਹੁਤਿਆਂ ਅਤੇ ਸਰਕਾਰ ਵਿੱਚੋਂ ਕੁਝ ਕੁ ਦੀ ਇੱਛਾ ਤੇ ਝਾਤੀ ਮਾਰੀਏ ਤਾਂ ਲਗਦਾ ਹੈ ਕਿ ਸਵਾਲ ਪੁੱਛਣ ਦੀ ਥਾਂ ਜ਼ਿਆਦਾ ਦਿਖਾਵਾ ਹੀ ਕੀਤਾ ਗਿਆ।

 

C.           ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਮੁਲਾਕਾਤ ਲਈ ਕਦੀ ਉਪਲਬਧ ਹੀ ਨਹੀਂ ਹੁੰਦੇ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਸੋਚਿਆ ਕਿ ਸਦਨ ਅੰਦਰ ਜਾਣ ਦੀ ਥਾਂ ਵਿਧਾਨ ਸਭਾ ਦੇ ਬਾਹਰ ਘਿਰਾਓ ਕਰਨਾ ਬਿਹਤਰ ਹੈ। ਤੇ ਇੱਥੇ ਸਦਨ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਆਹਮੋ-ਸਾਹਮਣੀ ਗੱਲਬਾਤ ਲਈ ਮੌਕਾ ਖੁੰਝਾਅ ਰਹੇ ਸਨ। (Why?)

 

D.           ਇਹ ਅਜਿਹਾ ਮਸਲਾ ਹੈ ਜਿਹੜਾ ਸਦਨ ਤੋਂ ਬਾਹਰ ਉਠਾਇਆ ਜਾ ਸਕਦਾ ਹੈ: ਇਸ ਦੀ ਥਾਂ ਅਸੀਂ ਦੇਖਦੇ ਹਾਂ ਕਿ ਆਪ ਬੇਅਦਬੀ ਦੇ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਹਮਲੇ ਕਰ ਰਹੀ ਹੈ। ਇਹ ਅਜਿਹਾ ਮਸਲਾ ਹੈ ਜਿਹੜਾ ਸਦਨ ਤੋਂ ਬਾਹਰ ਉਠਾਇਆ ਜਾ ਸਕਦਾ ਹੈ। ਤੇ ਸੱਤਾਧਾਰੀ ਕਾਂਗਰਸ ਲੰਗਰ ਦੇ ਜੀਐੱਸਟੀ ਮੁੱਦੇ ਉੱਤੇ ਸੱਤਾ ਤੋਂ ਬਾਹਰ ਬੈਠੀ ਸ਼੍ਰੋਮਣੀ ਅਕਾਲੀ ਦਲ ਉੱਤੇ ਧਾਵਾ ਬੋਲ ਰਹੀ ਹੈ। ਜਾਪਦਾ ਹੈ ਕਿ ਅਸਲ ਮਸਲਿਆਂ ਦੀ ਥਾਂ ਪੁਰਾਣੇ ਮੁੱਦਿਆਂ ਨੂੰ ਅੱਗੇ ਲਿਆਉਣ ਵਿੱਚ ਹੀ ਤਸੱਲੀ ਭਾਲੀ ਜਾ ਰਹੀ ਹੈ। (Why?)

 

 

E.         ਜਦੋਂ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਰੇਤ ਖਣਨ ਬਾਰੇ ਸਵਾਲ ਉਠਾਇਆ, ਮੁੱਖ ਮੰਤਰੀ ਸਦਨ ਵਿੱਚ ਹਾਜ਼ਰ ਨਹੀਂ ਸਨ। (Was it understanding-thoughtful?)

 

ਵਿਧਾਨ ਸਭਾ ਇਜਲਾਸ: ਉੱਡ-ਪੁੱਡ ਗਈ ਸੰਜੀਦਗੀ

Posted On March - 25 2018, Punjabi Tribune, Chandigarh

 

ਕੁਲਜੀਤ ਬੈਂਸ

 

FULL TEXT: 

1.            ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਸਾਰੇ ਵਿਧਾਇਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਸੂਬਾ ਇਸ ਵੇਲੇ ਅਣਗਿਣਤ ਸੰਕਟਾਂ ਨਾਲ ਜੂਝ ਰਿਹਾ ਹੈ।

 

2.            ਇਨ੍ਹਾਂ ਸੰਕਟਾਂ ਵਿੱਚ ਕੁਝ ਮਾਲੀ ਅਤੇ ਕੁਝ ਨੈਤਿਕ ਨਿਘਾਰ ਨਾਲ ਸਬੰਧਤ ਹਨ।

 

3.            ਜ਼ਾਹਿਰ ਹੈ ਕਿ ਹਰ ਕੋਈ ਇਹੀ ਸੋਚੇਗਾ ਕਿ ਸਦਨ ਵਿੱਚ ਬਹਿਸ-ਮੁਬਾਹਿਸੇ ਤੇ ਵਿਚਾਰ-ਵਟਾਂਦਰੇ ਚੱਲਣਗੇ ਅਤੇ ਸਵਾਲ-ਜਵਾਬ ਕੀਤੇ ਜਾਣਗੇ।

 

4.            ਵਿਰੋਧੀ ਧਿਰ ਵਿਚੋਂ ਬਹੁਤਿਆਂ ਅਤੇ ਸਰਕਾਰ ਵਿੱਚੋਂ ਕੁਝ ਕੁ ਦੀ ਇੱਛਾ ਤੇ ਝਾਤੀ ਮਾਰੀਏ ਤਾਂ ਲਗਦਾ ਹੈ ਕਿ ਸਵਾਲ ਪੁੱਛਣ ਦੀ ਥਾਂ ਜ਼ਿਆਦਾ ਦਿਖਾਵਾ ਹੀ ਕੀਤਾ ਗਿਆ।

 

5.            ਲੋਕ ਹਿਤਾਂ ਦੇ ਹਿਸਾਬ ਨਾਲ ਸਵਾਲ ਪੁੱਛਣੇ ਅਤੇ ਇਨ੍ਹਾਂ ਦੇ ਜਵਾਬਾਂ ਦੀ ਸਖ਼ਤ ਜ਼ਰੂਰਤ ਸੀ। ਇਸੇ ਤਰ੍ਹਾਂ ਸਰਕਾਰ ਦੀਆਂ ਤਜਵੀਜ਼ਾਂ ਦਾ ਤੋੜ ਵੀ ਪੇਸ਼ ਕੀਤਾ ਜਾਣਾ ਬਣਦਾ ਸੀ।

 

6.            ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਸੋਚਿਆ ਕਿ ਸਦਨ ਅੰਦਰ ਜਾਣ ਦੀ ਥਾਂ ਵਿਧਾਨ ਸਭਾ ਦੇ ਬਾਹਰ ਘਿਰਾਓ ਕਰਨਾ ਬਿਹਤਰ ਹੈ।

 

7.            ਉਹ ਸ਼ਾਇਦ ਸਹੀ ਹਨ; ਆਖ਼ਿਰਕਾਰ ਜਲ ਤੋਪਾਂ ਦੀ ਵਾਛੜ ਨਾਲ ਭਿੱਜੇ ਅਤੇ ਚੰਡੀਗੜ੍ਹ ਪੁਲੀਸ ਦੇ ਸਿਪਾਹੀਆਂ ਨਾਲ ਜੂਝਦੇ ਇਸ ਆਗੂ ਦੀਆਂ ਵੱਡੀਆਂ ਤਸਵੀਰਾਂ ਪ੍ਰੈੱਸ ਵਿੱਚ ਛਾਈਆਂ ਹੋਈਆਂ ਸਨ।

 

8.            ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਮੁਲਾਕਾਤ ਲਈ ਕਦੀ ਉਪਲਬਧ ਹੀ ਨਹੀਂ ਹੁੰਦੇ। ਤੇ ਇੱਥੇ ਸਦਨ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਆਹਮੋ-ਸਾਹਮਣੀ ਗੱਲਬਾਤ ਲਈ ਮੌਕਾ ਖੁੰਝਾਅ ਰਹੇ ਸਨ।

 

9.            ਜਦੋਂ ਰਾਜਪਾਲ ਆਪਣਾ ਸਵਾਗਤੀ ਭਾਸ਼ਨ ਦੇ ਰਹੇ ਸਨ ਤਾਂ ਆਪ ਵਿਧਾਇਕ ਵਾਕਆਊਟ ਕਰ ਗਏ। ਰਾਜਪਾਲ ਦੇ ਭਾਸ਼ਨ ਸਮੇਂ ਅਜਿਹਾ ਕਾਰਾ ਸਿਰਫ਼ ਖ਼ਬਰਾਂ ਵਿੱਚ ਜਾਣ ਵਾਸਤੇ ਕੀਤਾ ਗਿਆ

 

10.          ਜਦੋਂ ਵਿਧਾਨ ਸਭਾ ਦਾ ਕੰਮਕਾਰ ਸਹੀ ਸੇਧ ਵਿੱਚ ਚੱਲਣਾ ਹੁੰਦਾ ਹੈ ਤਾਂ ਤਿੰਨੇ ਪਾਰਟੀਆਂ ਆਪੋ-ਆਪਣੇ ਨਿੱਜੀ ਅਤੇ ਸਿਆਸੀ ਮੁਫ਼ਾਦਾਂ ਖ਼ਾਤਿਰ ਕਾਰਵਾਈ ਕਰਦੀਆਂ ਹਨ ਜਿਨ੍ਹਾਂ ਦਾ ਸਦਨ ਦੇ ਕੰਮਕਾਰ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ।

 

11.          ਵਿਧਾਨ ਸਭਾ ਉਹ ਥਾਂ ਹੈ ਜਿੱਥੇ ਸਰਕਾਰ ਨੇ ਆਪਣੇ ਇਰਾਦੇ ਸਪੱਸ਼ਟ ਕਰਨੇ ਹੁੰਦੇ ਹਨ ਤੇ ਕੀਤੇ ਕੰਮਾਂ ਦੇ ਵੇਰਵੇ ਨਸ਼ਰ ਕਰਨੇ ਹੁੰਦੇ ਹਨ ਅਤੇ ਨਾਲ ਹੀ ਇਹ ਦੱਸਣਾ ਹੁੰਦਾ ਹੈ ਕਿ ਇਸ ਨੇ ਅਗਾਂਹ ਕਰਨਾ ਕੀ ਹੈ। ਵਿਰੋਧੀ ਧਿਰ ਨੇ ਸਰਕਾਰ ਤੋਂ ਵਆਦਿਆਂ ਦਾ ਹਿਸਾਬ-ਕਿਤਾਬ ਲੈਣਾ ਹੁੰਦਾ ਹੈ, ਇਸ ਦੀਆਂ ਤਜਵੀਜ਼ਾਂ ਵਿੱਚ ਖ਼ਾਮੀਆਂ ਲੱਭਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਤਜਵੀਜ਼ਾਂ ਦੇ ਬਰਾਬਰ ਆਪਣੀਆਂ ਤਜਵੀਜ਼ਾਂ ਪੇਸ਼ ਕਰਨੀਆਂ ਹੁੰਦੀਆਂ ਹਨ।

 

12.          ਇਹ ਅਜਿਹਾ ਮਸਲਾ ਹੈ ਜਿਹੜਾ ਸਦਨ ਤੋਂ ਬਾਹਰ ਉਠਾਇਆ ਜਾ ਸਕਦਾ ਹੈ:ਇਸ ਦੀ ਥਾਂ ਅਸੀਂ ਦੇਖਦੇ ਹਾਂ ਕਿ ਆਪ ਬੇਅਦਬੀ ਦੇ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਹਮਲੇ ਕਰ ਰਹੀ ਹੈ। ਇਹ ਅਜਿਹਾ ਮਸਲਾ ਹੈ ਜਿਹੜਾ ਸਦਨ ਤੋਂ ਬਾਹਰ ਉਠਾਇਆ ਜਾ ਸਕਦਾ ਹੈ। ਤੇ ਸੱਤਾਧਾਰੀ ਕਾਂਗਰਸ ਲੰਗਰ ਦੇ ਜੀਐੱਸਟੀ ਮੁੱਦੇ ਉੱਤੇ ਸੱਤਾ ਤੋਂ ਬਾਹਰ ਬੈਠੀ ਸ਼੍ਰੋਮਣੀ ਅਕਾਲੀ ਦਲ ਉੱਤੇ ਧਾਵਾ ਬੋਲ ਰਹੀ ਹੈ। ਜਾਪਦਾ ਹੈ ਕਿ ਅਸਲ ਮਸਲਿਆਂ ਦੀ ਥਾਂ ਪੁਰਾਣੇ ਮੁੱਦਿਆਂ ਨੂੰ ਅੱਗੇ ਲਿਆਉਣ ਵਿੱਚ ਹੀ ਤਸੱਲੀ ਭਾਲੀ ਜਾ ਰਹੀ ਹੈ।

 

13.           ਇਸ ਮਾਮਲੇ ਵਿੱਚ ਸਭ ਤੋਂ ਵੱਧ ਕਬਾੜਾ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਇਨ੍ਹਾਂ ਨੇ ਨਿਹਾਇਤ ਜ਼ਰੂਰੀ ਮੁੱਦਿਆਂ ਬਾਰੇ ਚਰਚਾ ਦੌਰਾਨ ਵੀ ਆਪਣੀਆਂ ਨਿੱਜੀ ਕਿੜਾਂ ਕੱਢਣੀਆਂ ਜ਼ਰੂਰੀ ਸਮਝੀਆਂ। ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੀ ਨਹੀਂ ਸਗੋਂ ਵਿਧਾਨ ਸਭਾ ਦੀ ਮਰਿਆਦਾ ਦੀ ਸਰਾਸਰ ਉਲੰਘਣਾ ਹੈ ਅਤੇ ਉਨ੍ਹਾਂ ਲੋਕਾਂ ਦਾ ਤਿਰਸਕਾਰ ਹੈ ਜਿਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਨੁਮਾਇੰਦੇ ਬਣਾ ਕੇ ਸਦਨ ਵਿੱਚ ਭੇਜਿਆ ਹੈ।

 

14.          ਕਈ ਮਾਮਲਿਆਂ ਤੇ ਮੁੱਖ ਮੰਤਰੀ ਸਮੇਤ ਸਾਰੇ ਸੀਨੀਅਰ ਆਗੂ ਬੈਠਕਾਂ ਦੌਰਾਨ ਗ਼ੈਰਹਾਜ਼ਰ ਰਹੇ। ਇਹ ਉਹੀ ਆਗੂ ਹਨ ਜਿਹੜੇ ਆਪਣੇ ਲਗਾਤਾਰ ਚੱਲਦੀ ਮੁਹਿੰਮਾਂ ਤਹਿਤ ਜਲਸਿਆਂ ਦੌਰਾਨ 12-12 ਘੰਟਿਆਂ ਤੋਂ ਵੱਧ ਸਮਾਂ ਬੈਠੇ ਵੀ ਨਹੀਂ ਥੱਕਦੇ।

 

15.          ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਗ਼ੈਰਹਾਜ਼ਰ ਕਿਉਂ ਰਹਿੰਦੇ ਹਨ? ਕੀ ਇਹ ਥੱਕ ਜਾਂਦੇ ਹਨ, ਜਾਂ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਤ੍ਰਹਿੰਦੇ ਹਨ, ਤੇ ਜਾਂ ਫਿਰ ਇਨ੍ਹਾਂ ਦੀ ਕੋਈ ਦਿਲਚਸਪੀ ਹੀ ਨਹੀਂ ਹੈ। ਜਿਸ ਦਿਨ ਕਾਂਗਰਸ ਅਤੇ ਆਪ, ਅਕਾਲੀ ਦਲ ਉੱਤੇ ਹਮਲੇ ਲਈ ਇਕੱਠੇ ਹੋਏ, ਸੁਖਬੀਰ ਸਿੰਘ ਬਾਦਲ ਪਾਸੇ ਹੋ ਗਏ।

 

16.          ਜਦੋਂ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਰੇਤ ਖਣਨ ਬਾਰੇ ਸਵਾਲ ਉਠਾਇਆ, ਮੁੱਖ ਮੰਤਰੀ ਸਦਨ ਵਿੱਚ ਹਾਜ਼ਰ ਨਹੀਂ ਸਨ।( Was it understanding-thoughtful?)

 

17.          ਸਦਨ ਦੀ ਸਭ ਤੋਂ ਅਹਿਮ ਬੈਠਕ ਸ਼ਨਿੱਚਰਵਾਰ ਨੂੰ ਸੀ ਜਿਸ ਦਿਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਤਜਵੀਜ਼ਾਂ ਪੇਸ਼ ਕਰਨੀਆਂ ਸਨ। ਜਿਉਂ ਹੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਰਕਮ ਦਾ ਐਲਾਨ ਕੀਤਾ ਗਿਆ, ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ। ਲਗਦਾ ਸੀ ਜਿਵੇਂ ਇਹ ਲਾਂਭੇ ਹੋਣ ਲਈ ਕੋਈ ਬਹਾਨਾ ਹੀ ਲੱਭ ਰਹੀ ਸੀ। ਬਜਟ ਤਜਵੀਜ਼ਾਂ ਸੁਣਨਾ ਕਿਸੇ ਦੀ ਕੋਈ ਤਰਜੀਹ ਹੀ ਨਹੀਂ ਸੀ।

 

18.          ਸੈਸ਼ਨ ਦੌਰਾਨ ਇਕ ਸਮੇਂ ਇਹ ਸੁਝਾਅ ਵੀ ਆਇਆ ਕਿ ਬੈਠਕਾਂ ਦੀ ਕਾਰਵਾਈ ਦਾ ਟੈਲੀਵਿਜ਼ਨ ਉੱਤੇ ਸਿੱਧਾ ਪ੍ਰਸਾਰਨ ਹੋਵੇ। ਇਹ ਸੁਝਾਅ ਦੋ-ਧਾਰਾ ਹੋ ਸਕਦਾ ਹੈ। ਵਿਧਾਇਕ ਆਪਣੀ ਮਸ਼ਹੂਰੀ ਖ਼ਾਤਿਰ ਸੰਜੀਦਾ ਹੋ ਸਕਦੇ ਹਨ। ਕੁਝ ਇੱਕ ਦਾ ਇਹ ਵਿਚਾਰ ਵੀ ਹੈ ਕਿ ਇਸ ਨਾਲ ਵਿਧਾਇਕਾਂ ਅੰਦਰ ਅਨੁਸ਼ਾਸਨ ਵੀ ਆਵੇਗਾ।

 

19.          ਇਉਂ ਬੁਹਿਸ-ਮੁਬਾਹਿਸੇ ਲਈ ਸਬੱਬ ਬਣ ਸਕਦਾ ਹੈ।

 

20.          ਮਨਪ੍ਰੀਤ ਬਾਦਲ ਦਾ ਆਪਣੇ ਕਾਵਿਕ ਅੰਦਾਜ਼ ਵਿੱਚ ਆਖਣਾ ਸੀ ਕਿ ਸੂਬੇ ਲਈ ਆਸ ਅਜੇ ਵੀ ਬਾਕੀ ਹੈ। ਵੋਟਰਾਂ ਦੀ ਮਾਮੂਲੀ ਜਿਹੀ ਜ਼ਿਆਦਾ ਉਮੀਦ ਇਹ ਹੋਵੇਗੀ ਕਿ ਜਦੋਂ ਸਦਨ ਬਜਟ ਤਜਵੀਜ਼ਾਂ ਉੱਤੇ ਬਹਿਸ ਲਈ ਮੰਗਲਵਾਰ ਨੂੰ ਜੁੜੇਗਾ ਤਾਂ ਉਨ੍ਹਾਂ ਦੇ ਨੁਮਾਇੰਦੇ ਇਸ ਬਹਿਸ ਵਿੱਚ ਗੰਭੀਰਤਾ ਨਾਲ ਹਿੱਸਾ ਲੈਣਗੇ; ਅਤੇ ਜਿੱਥੇ ਉਹ ਅਸਹਿਮਤ ਹਨ, ਉੱਥੇ ਖ਼ਾਸ ਸੋਧਾਂ ਲਈ ਸੁਝਾਅ ਦੇਣਗੇ। ਸਦਨ ਦੀ ਕਾਰਵਾਈ ਉੱਤੇ ਬੇਅੰਤ ਪੈਸਾ ਲੱਗਦਾ ਹੈ ਅਤੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੈਸੇ ਦਾ ਸਹੀ ਇਸਤੇਮਾਲ ਹੋਵੇ

http://punjabitribuneonline.com/2018/03/%E0%A8%B5%E0%A8%BF%E0%A8%A7%E0%A8%BE%E0%A8%A8-%E0%A8%B8%E0%A8%AD%E0%A8%BE-%E0%A8%87%E0%A8%9C%E0%A8%B2%E0%A8%BE%E0%A8%B8-%E0%A8%89%E0%A9%B1%E0%A8%A1-%E0%A8%AA%E0%A9%81%E0%A9%B1%E0%A8%A1-%E0%A8%97/

Highlights Forwarded By: Balbir Singh Sooch-Sikh Vichar Manch 

http://www.sikhvicharmanch.com/ 

https://www.facebook.com/balbir.singh.355

Cabinet Minister Navjot Sidhu and ex-minister Bikram Majithia during a Ram Navami function in Jalandhar on Sunday. Tribune Photo: Sarabjit Singh

What Are The Promises AND What Are The Realities-All That Exists or Happens?

 

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright Balbir Singh Sooch, Chief and Spokesperson, Sikh Vichar Manch, Ludhana, Punjab (India)