Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

The Facing Modernization in Race after Feeling Retired: A View

 POEM: RACE

ਦੌੜ

ਘੋੜਾ ਦੌੜਿਆ  ਦੌੜ

ਜਿਸ ਦੌੜ ਲਈ ਘੋੜਾ ਘੜਿਆ ਗਿਆ ਸੀ

ਘੋੜਾ ਉਹ ਦੌੜ ਕਿਵੇਂ ਦੌੜਦਾ?

ਜਿਸ ਮੈਦਾਨ ਲਈ ਘੋੜਾ ਘੜਿਆ ਹੀ ਨਹੀਂ ਸੀ ਗਿਆ

ਉਹ ਵਪਾਰੀ ਹੀ ਨਹੀਂ ਸਨ ਉਸ ਘੋੜੇ ਦੀ ਦੌੜ ਦੇ

ਜਿਨ੍ਹਾਂ ਨੂੰ ਆਪਣੀ ਦੌੜ ਦੇ ਵਪਾਰੀ ਸਮਝ ਬੈਠਾ

ਉਹ ਵਪਾਰ ਦੀਆਂ ਗਲੀਆਂ

ਘੋੜਾ ਆਪਣੀ ਦੌੜ ਕਿਵੇਂ  ਦੌੜਦਾ?

 

ਘੋੜਾ ਆਪਣੀ ਦੌੜ ਕਿਵੇਂ ਦੌੜਦਾ?

ਘੋੜਾ ਤਾਂ ਯਾਦ ਰੱਖ ਰਿਹਾ ਹੈ

 ਗਲੀਆਂ ਜਿੱਥੇ ਦੌੜਿਆ ਬੱਚਪਨ ਤੇ ਜਵਾਨੀ ਦੀ ਦੌੜ

ਅੱਜ ਸਭ ਕੁੱਝ ਬਦਲ ਗਿਆ ਹੈ

  ਕਿਵੇਂ ਦੌੜੇਗਾ ਵਪਾਰ ਦੀਆਂ ਗਲੀਆਂ ?

ਘੋੜਾ ਆਪਣੇ ਬੱਚਪਨ ਤੇ ਜਵਾਨੀ ਦੀ ਦੌੜ

ਵਪਾਰ ਦੀਆਂ ਗਲੀਆਂ

ਘੋੜਾ ਆਪਣੀ ਦੌੜ ਕਿਵੇਂ ਦੌੜਦਾ?

 

ਘੋੜਿਆ ਆਪਣੀ ਦੌੜ ਕਿਵੇਂ ਦੌੜੇਂਗਾ?

ਸਮਝ ਲੈ, ਨਾ ਪੈ ਹੁਣ ਵਿੱਚ ਘੋੜ-ਦੌੜ

ਦੌੜਾਂ ਜਿੱਤਦਾ ਰਿਹਾ ਹੈਂ

ਹਾਰ ਜਾਵੇਂਗਾ ਵਪਾਰੀ ਗਲੀਆਂ ਦੀ ਦੌੜ

ਘੋੜੇ ਨੂੰ ਘਸੀਟਿਆ ਜਾ ਰਿਹਾ ਹੈ

 ਘੋੜਿਆ ਨਾ ਦੌੜੀਂ ਵਪਾਰੀ ਗਲੀਆਂ ਵਿੱਚ ਦੌੜ

ਹਾਰ ਜਾਏਂਗਾ!

  ਉਹ ਵੀ ਜੋ ਜਿੱਤਦਾ ਰਿਹਾ ਹੈਂ

ਘੋੜਿਆ ਆਪਣੀ ਦੌੜ ਕਿਵੇਂ ਦੌੜੇਂਗਾ?

 

ਘੋੜਿਆ  ਆਪਣੀ ਦੌੜ  ਕਿਵੇਂ  ਦੌੜੇਂਗਾ?

ਸਮਝ ਲੈ, ਨਾ ਪੈ ਹੁਣ ਵਿੱਚ ਘੋੜ-ਦੌੜ

ਜੋ ਜਿੱਤਦਾ ਰਿਹਾ ਹੈਂ

ਉਹ ਵੀ ਹਾਰ ਜਾਏਂਗਾ ਹੁਣ ਆਪਣੀ ਦੌੜ

ਦੂਰ ਰਹਿ ਵਪਾਰ ਦੀਆਂ ਗਲੀਆਂ ਤੋਂ

ਨਾ ਦੌੜੀਂ ਹੁਣ ਹੋਰ ਦੌੜ

ਉਹ ਵੀ ਹਾਰ ਜਾਏਂਗਾ ਹੁਣ ਆਪਣੀ ਦੌੜ

ਜੋ ਜਿੱਤਦਾ ਰਿਹਾ ਹੈਂ

ਘੋੜਿਆ ਆਪਣੀ ਦੌੜ ਕਿਵੇਂ ਦੌੜੇਂਗਾ?

 

ਘੋੜਿਆ ਆਪਣੀ ਦੌੜ ਕਿਵੇਂ ਦੌੜੇਂਗਾ?

ਸਵਾਰਥ ਵਿੱਚ ਵੀ ਹੈ ਉਹੀ ਵੱਸਦਾ

ਦੱਸਣ ਲਈ ਕੌਣ ਹੈ ਨੇੜੇ ਕੌਣ ਹੈ ਦੂਰ

ਨੇੜੇ ਤੇ ਦੂਰ ਦੀ ਸਮਝ ਆਉਣ ਤੋਂ ਬਾਅਦ

ਹੁਣ ਕਿਉਂ ਦੌੜੇਂਗਾ ਹੋਰ ਦੌੜ?

ਹਾਰ ਜਾਏਂਗਾ ਹੁਣ ਆਪਣੀ ਦੌੜ

ਜੋ ਜਿੱਤਦਾ ਰਿਹਾ ਹੈਂ

ਦੂਰ ਵਾਲੇ ਨੇੜੇ ਤੇ ਨੇੜੇ ਵਾਲੇ ਦੂਰ ਦੇਖਣ ਨਾਲ

ਫਿਰ ਹੋਰ ਹੀ ਭੰਬਲ-ਭੂਸਾ ਪੈ ਜਾਊਗਾ?

ਘੋੜਿਆ ਆਪਣੀ ਦੌੜ ਕਿਵੇਂ ਦੌੜੇਂਗਾ?

 

ਸੂਚ! ਜੋ ਜਿੱਤਦਾ ਰਿਹਾ ਹੈਂ

ਉਹ ਵੀ ਹਾਰ ਜਾਏਂਗਾ ਹੁਣ ਆਪਣੀ ਦੌੜ

ਦੂਰ ਰਹਿ ਵਪਾਰ ਦੀਆਂ ਗਲੀਆਂ ਤੋਂ

ਨਾ ਦੌੜੀਂ ਹੁਣ ਹੋਰ ਦੌੜ

ਹੁਣ ਕਿਉਂ ਦੌੜੇਂਗਾ ਹੋਰ ਦੌੜ?

ਸੂਚ! ਨਾ ਦੌੜੀਂ ਹੁਣ ਹੋਰ ਦੌੜ

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
16
ਜਨਵਰੀ 2011

http://www.sikhvicharmanch.com/
http://www.facebook.com/profile.php?id=100000753376567

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright Balbir Singh Sooch, Chief and Spokesperson, Sikh Vichar Manch, Ludhana, Punjab (India)