Welcome to the Sikh Vichar Manch-Thought Provoking Forum for Justice

 
 
 


ਜਾਲਮ ਦੇ ਕਤਲ ਦੀ ਏਜੰਸੀਆਂ ਦੀ ਘੜੀ ਦਾਸਤਾਨ
ਬਲਬੀਰ ਸਿੰਘ ਸੂਚ

ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ,
ਹਵਾਰਾ! ਸੁਣਾਏ ਫੈਸਲੇ ਨੂੰ ਗੱਲ ਨਾਲ ਹੀ ਨਕਾਰ ਗਿਆ ਹੈ

ਸਿੱਖ ਦਾ ਕੰਮ ਨਹੀਂ ਢਹਿ-ਢੇਰੀ ਹੋ ਕੇ ਗੱਲ ਕਰਨੀ,
ਦੁਸ਼ਮਨ ਵੀ ਜਾਣਦਾ ਹੈ, ਦੁਸ਼ਮਨ ਵੀ ਨੇੜਿਉਂ ਪਹਿਚਾਨਦਾ ਹੈ,
ਸਾਡੀ ਦਲੇਰੀ ਨੂੰੂ ਚੰਗੀ ਤਰ੍ਹਾਂ ਵਰਤਣਾ ਜਾਣਦਾ ਹੈ,
ਦੁਸ਼ਮਨ ਬਹਿ ਗਿਆ, ਸਾਡੇ ਨਾਲ ਬਣ ਕੇ ਸਾਡਾ ਰਾਖਾ,
ਫਿਰ ਕੀ ਸੀ? ਅੰਨ੍ਹੇ ਬੋਲੇ ਜਾਲਮ ਤੋਂ ਸਾਡੀ ਨਸਲਕੁਸ਼ੀ ਕਰਵਾ ਗਿਆ ਹੈ

ਇੱਥੇ ਹੀ ਬੱਸ ਨਹੀਂ! ਅੰਨ੍ਹੇ ਬੋਲੇ ਨੂੰ ਹੀ ਜਾਲਮ ਦਾ ਫਤਵਾ ਦਿਵਾ ਕੇ,
ਏਜੰਸੀਆਂ ਨੇ ਘੜੀ ਕਹਾਣੀ, ਜਾਲਮ ਦਾ ਕਤਲ ਕਰਵਾ ਲਿਆ ਹੈ,
ਦੁਸ਼ਮਨ ਆਪਣੇ ਆਪ ਨੂੰ ਦੁੱਧ-ਧੋਤਾ ਅਖਵਾ ਰਿਹਾ ਹੈ,
ਸਿੱਖਾਂ ਨੂੰ ਸਿੱਖਾਂ ਤੋਂ ਹੀ ਖੁਦ ਕਤਲ ਕਰਵਾ ਗਿਆ ਹੈ,
ਸਿੱਖਾਂ ਤੋਂ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਵਾ ਗਿਆ ਹੈ!
ਫਿਰ ਕੀ ਸੀ? ਅੰਨ੍ਹੇ ਬੋਲੇ ਨੂੰ ਹੀ ਜਾਲਮ ਦਾ ਫਤਵਾ ਦਿਵਾ ਗਿਆ ਹੈ!
ਅਸਲ ਗੱਲ ਤੋਂ ਦੂਰ ਰਖ ਕੇ! ਸਾਨੂੰ ਸਾਡਿਆਂ ਤੋਂ ਹੀ ਮਰਵਾ ਗਿਆ ਹੈ

ਅੰਨ੍ਹੇ ਬੋਲੇ ਤੇ ਜਾਲਮ ਤੋਂ ਸਾਰਾ ਕੰਮ ਕਰਵਾ ਤੇ ਕਢਵਾ ਲਿਆ ਸੀ,
ਸਾਡੇ ਦੁਸ਼ਮਨ ਲਈ, ਉਸ ਜਾਲਮ ਨੂੰ ਮਾਰਨਾ ਹੀ ਸੀ ਜਰੂਰੀ,
ਕਿਉਂ ਜੋ ਉਸ ਨੇ ਸੀ ਹਮੇਸ਼ਾ ਦੁਸ਼ਮਨ ਨੂੰ ਠਿੱਠ ਕਰਨਾ,
ਉਸ ਨੇ ਜਿਉਂਦਾ ਰਹਿ ਕੇ, ਦੁਸ਼ਮਨ ਦਾ ਸੀ ਜਿਉਣਾ ਮੁਸ਼ਕਲ ਕਰਨਾ,
ਕਦੀ ਆਹ ਮੰਗ, ਕਦੀ ਔਹ ਮੰਗ!
ਉਸ ਦੇ ਟੱਬਰ ਨੇ ਸੀ ਪੰਜਾਬ ਤੇ ਰਾਜ ਕਰਨਾ,
ਉਸ ਨੂੰ ਮਰਵਾ ਕੇ, ਦੁਸ਼ਮਨ ਨੇ ਉਸ ਤੋਂ ਪਿੱਛਾ ਛੁਡਾ ਲਿਆ ਹੈ

ਤਿੰਨ ਦਹਾਕੇ ਸਿੱਖਾਂ ਦੀ ਨਸਲਕੁਸ਼ੀ ਕਰਵਾ ਕੇ,
ਸਿੱਖਾਂ ਨੂੰ ਸਿੱਖਾਂ ਤੋਂ ਮਰਵਾ ਕੇ, ਸਿੱਖਾਂ ਨੂੰ ਸ਼ਾਂਤ ਕਰਵਾ ਲਿਆ ਹੈ

ਇੱਕ ਯੋਧੇ ਤੋਂ ਨਾਹਰੇ ਲਗਵਾ ਕੇ, ਦੂਜੇ ਦੀ ਮੁਲਾਕਾਤ ਦਿਖਾ ਕੇ,
ਯੋਧਿਆਂ ਦੇ ਮਰਜੀ ਨਾਲ ਫਾਂਸੀ ਦਾ ਰੱਸਾ ਚੁੰਮਣ ਦਾ ਢੰਡੋਰਾ ਪਾਇਆ ਹੈ,
ਭਾਈ ਸੁੱਖਾ ਤੇ ਜਿੰਦਾ ਵਾਂਗ ਪੱਕੇ ਕਰਨ ਲਈ ਡਰਾਮਾ ਰਚਾਇਆ ਹੈ

ਹਵਾਰਾ! ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ,
ਕਹਿ ਕੇ ਸੁਣਾਏ ਫੈਸਲੇ ਨੂੰ ਗੱਲ ਨਾਲ ਹੀ ਨਕਾਰ ਗਿਆ ਹੈ

ਇਹ ਯੋਜਨਾਬੱਧ ਫੈਸਲਾ ਕੁੱਝ ਨਹੀਂ ਜੋ ਗਿਆ ਹੈ ਸੁਣਾਇਆ,
ਤੱਥਾਂ ਤੋਂ ਹੈ ਕੋਹਾਂ ਦੂਰ!
ਏਜੰਸੀਆਂ ਦੀ ਘੜੀ ਕਹਾਣੀ ਨੂੰ ਹੀ ਹੈ ਆਧਾਰ ਬਣਾਇਆ

ਸੂਚ ਨੂੰ ਵੀ ਯਾਦ ਹੈ! ਹਵਾਰੇ ਨੂੰ ਤਾਂ ਗੱਲ ਭੁੱਲਣੀ ਹੀ ਨਹੀਂ,
ਹਵਾਰੇ ਦੇ ਇਤਰਾਜ ਤੇ ਜਦੋਂੇ ਜਿਲ੍ਹਾ ਪੁਲਿਸ ਮੁਖੀ ਨੇ ਮੰਨਿਆ,
 ਕਿ ਪੜਤਾਲੀਆ ਅਫਸਰ ਬਰਾਮਦਗੀ ਤਾਂ ਸਹੀ ਪਾ ਹੀ ਨਹੀਂ ਸਕਦਾ!

ਏਜੰਸੀਆਂ ਆਪਣੀ ਵਾਹ ਵਾਹ ਲਈ ਪੱਕਾ ਕਰ ਰਹੀਆਂ ਹਨ,
ਯੋਧਿਆਂ ਨੂੰ ਤਾਹੀਂ ਤਾਂ ਅਪੀਲ ਨਾ ਕਰਨ ਲਈ

ਝੂਠੀਆਂ ਏਜੰਸੀਆਂ ਦੇ ਨਾਲ ਕੀਤੇ ਇਕਰਾਰਾਂ ਤੇ ਐਵਂੇ ਫਸ ਨਾ ਜਾਇਓ,
ਕਾਨੂੰਨ ਹੈ ਰੱਬ ਦਾ ਦੂਜਾ ਨਾਂ, ਰੱਬ ਦਾ ਨਾਂ ਲੈ ਕੇ,
ਕੌਮ ਨੂੰ ਕਾਨੂੰਨ ਦੀ ਪਾਲਣਾ ਦਾ ਰਾਹ ਸਿਖਾ ਜਾਇਓ,
ਐਵੇਂ ਏਜੰਸੀਆਂ ਦੇ ਹੱਥੇ ਚੜ੍ਹ ਕੇ,
ਕੁਦਰਤੀ ਇਨਸਾਫ ਦੇ ਕਾਨੂੰਨ ਤੋਂ ਖਹਿੜਾ ਨਾ ਛੁਡਾ ਜਾਇਓ!!!

ਹੋਵੇਗੀ ਫਤਿਹ ਜਰੂਰ! ਵਿਸ਼ਵਾਸ਼ ਰੱਖੋ!
ਅਪੀਲ, ਦਲੀਲ ਤੇ ਵਕੀਲ ਦਾ ਅੰਤ ਨਹੀਂ ਹੋਇਆ,
ਚੜ੍ਹਦੀ ਕਲਾ ਤੇ ਫਤਿਹ ਵਿੱਚ ਹੀ ਹਮੇਸ਼ਾ ਵਿਸ਼ਵਾਸ਼ ਰੱਖੋ

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ!!  

ਵੱਲੋਂ:
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ*
ਮੁਖੀ ਤੇ ਬੁਲਾਰਾ, ਸਿੱਖ ਵਿਚਾਰ ਮੰਚ
04 ਅਗਸਤ 2007
 http://www.sikhvicharmanch.com/

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright Balbir Singh Sooch, Chief and Spokesperson, Sikh Vichar Manch, Ludhana, Punjab (India)