Welcome to the Sikh Vichar Manch-Thought Provoking Forum for Justice

 
 
 


WOMAN-MAN’S NAKED RELATIONSHIP
ਔਰਤ-ਮਰਦ ਦਾ ਬੇਪਰਦ ਹੋਇਆ ਰਿਸ਼ਤਾ
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ

ਔਰਤ-ਮਰਦ ਦਾ ਰਿਸ਼ਤਾ ਸਭ ਤੋਂ ਵੱਧ ਗੁੰਝਲਦਾਰ ਹੈ ਕਈ ਵਾਰੀ ਤਾਂ ਇਉਂ ਲਗਦਾ ਹੈ ਕਿ ਜਿਵੇਂ ਧਰਤੀ `ਤੇ ਸਭ ਕੁਝ ਹੀ ਇਸ ਰਿਸ਼ਤੇ `ਤੇ ਟਿਕਿਆ ਹੋਵੇ ਸਮਾਜ ਦੇ ਤਾਣੇ-ਬਾਣੇ ਨੂੰ ਬਣਾਈ ਰੱਖਣ ਲਈ ਪਤੀ-ਪਤਨੀ ਦੇ ਰਿਸ਼ਤੇ ਨੂੰ ਹੀ ਵੱਧ ਮਹਾਨ ਕਿਹਾ ਗਿਆ ਹੈ ਇਹ ਇਉਂ ਹੈ ਜਿਵੇਂ ਇਸ ਰਿਸ਼ਤੇ ਨਾਲੋਂ ਸਮਾਜ ਨੂੰ ਵੱਧ ਮਹਾਨਤਾ ਦਿੱਤੀ ਗਈ ਹੋਵੇ ਸਮਾਜ ਨਾਲ ਜੋੜ ਕੇ ਹੀ ਔਰਤ-ਮਰਦ ਦੇ ਰਿਸ਼ਤੇ ਨੂੰ ਦੇਖਿਆ ਜਾਂਦਾ ਹੈ ਅੱਖੀਂ ਦੇਖੀ ਟਰੈਫਿਕ ਸਮੱਸਿਆ ਨਾਲੋਂ ਵੀ ਵੱਧ ਦੁਖਦਾਈ ਤੇ ਗੁੰਝਲਦਾਰ ਔਰਤ-ਮਰਦ ਦਾ ਰਿਸ਼ਤਾ ਹੈ ਟਰੈਫਿਕ ਸਮੱਸਿਆ ਤਾਂ ਹੱਲ ਹੋ ਸਕਦੀ ਹੈ ਪਰ ਔਰਤ-ਮਰਦ ਦੇ ਰਿਸ਼ਤੇ ਦੀ ਗੁੰਝਲ ਨੂੰ ਹੱਲ ਕਰਨਾ ਮੁਸ਼ਕਲ ਲਗਦਾ ਹੈ ਔਰਤ-ਮਰਦ ਦਾ ਰਿਸ਼ਤਾ ਇੱਕ ਦੂਜੇ ਦੀ ਖੁਸ਼ੀ ਦੀ ਟੇਕ `ਤੇ ਘੁੰਮਣਾ ਚਾਹੀਦਾ ਹੈ ਨਾ ਕਿ ਮਜ਼ਬੂਰੀ ਵੱਸ ਦਿਨ ਕੱਟੀ ਲਈ ਹੀ ਹੋਵੇ  

ਔਰਤ-ਮਰਦ ਇੱਕ ਦੂਜੇ `ਤੇ ਨਿਰਭਰ ਹਨ ਕਿਉਂਕਿ ਇੱਕ ਦੂਜੇ ਨੂੰ ਚਾਹੁੰਦੇ ਹਨ ਤੇ ਕੁਦਰਤੀ ਆਪਸੀ ਲੋੜ ਹੈ ਇਨ੍ਹਾਂ ਤੋਂ ਬਿਨਾਂ ਸਮਾਜ ਦੀ ਗੱਲ ਕਰਨੀ ਅਧੂਰੀ ਹੈ ਔਰਤ-ਮਰਦ ਦੇ ਰਿਸ਼ਤੇ ਨੂੰ ਸਮਝਣ ਲਈ ਜਿਆਦਾ ਜੋਰ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਸਮਾਜ ਦਾ ਫਿਕਰ ਹੀ ਰਿਸ਼ਤੇ ਦੀ ਗੁੰਝਲ ਨੂੰ ਹੋਰ ਗੁੰਝਲਦਾਰ ਕਰੀ ਜਾਵੇ ਟਾਂਗਾ ਘੋੜੇ ਅੱਗੇ ਲਾ ਕੇ ਤੋਰਨ ਦੀ ਗੱਲ ਨਹੀਂ ਕਰਨੀ ਚਾਹੀਦੀ ਔਰਤ-ਮਰਦ ਦੇ ਰਿਸ਼ਤੇ ਨੂੰ ਖੁਸ਼ਹਾਲ ਬਣਾਉਣ ਲਈ, ਗੁੰਝਲਾਂ ਦਾ ਹੱਲ ਕਰਨਾ ਹੀ ਅਸਲੀ ਜੀਵਨ ਜਾਚ ਹੈ

ਔਰਤ-ਮਰਦ ਦੇ ਰਿਸ਼ਤੇ ਦੀ ਟੇਕ ਸਮਾਜ ਦਾ ਡਰ ਹੀ ਬਣਿਆ ਰਹੇ ਤਾਂ ਇਸ ਨੂੰ ਰਿਸ਼ਤਾ ਕਹਿਣਾ, ਰਿਸ਼ਤੇ ਨੂੰ ਕਲੰਕਿਤ ਕਰਨ ਬਰਾਬਰ ਹੀ ਸਮਝਣਾ ਚਾਹੀਦਾ ਹੈ ਇਹ ਰਿਸ਼ਤਾ ਦੋਨਾਂ ਦੀ ਖੁਸ਼ੀ ਨੂੰ ਧਿਆਨ ਵਿੱਚ ਰੱਖਦਿਆਂ ਤਹਿ ਕਰਨਾ ਚਾਹੀਦਾ ਹੈ ਨਾ ਕਿ ਸਮਾਜਕ ਲੋੜ ਜਾਂ ਮਜ਼ਬੂਰੀ ਸਮਝ ਕੇ ਹੀ ਰਿਸ਼ਤਾ ਬਣੇ ਔਰਤ-ਮਰਦ ਸਮਾਜੀ ਜੀਵ ਹਨ ਸਮਾਜ ਰਿਸ਼ਤੇ `ਤੇ ਹਾਵੀ ਹੋ ਰਿਹਾ ਹੈ ਰਿਸ਼ਤਾ ਸਮਾਜ `ਤੇ ਕਦੋਂ ਹਾਵੀ ਹੋਵੇਗਾ? ਭਾਰਤ ਅੰਦਰ ਅਜੇ ਇਸ ਦੇ ਹੱਲ ਲਈ ਸੁਤੰਤਰ ਸੋਚ ਦੀ ਕਮੀ ਹੈ ਇਨਸਾਨੀ ਲੋੜਾਂ ਤੇ ਮਜ਼ਬੂਰੀਆਂ ਹਮੇਸ਼ਾਂ ਰਿਸ਼ਤੇ ਨੂੰ ਪਿਛਾਂਹ ਤੇ ਸਮਾਜ ਨੂੰ ਅੱਗੇ ਖੜ੍ਹਾ ਕਰ ਦਿੰਦੀਆਂ ਹਨ ਕਦੀ ਸਮਾਜ ਦੀ ਹੋਂਦ ਬੇਮਾਅਨਾ ਨਜ਼ਰ ਆਉਂਦੀ ਹੈ ਤੇ ਔਰਤ-ਮਰਦ ਦਾ ਰਿਸ਼ਤਾ ਅਣਕੱਜਿਆ ਨਜ਼ਰ ਆਉਂਦਾ ਹੈ ਇਹ ਰਿਸ਼ਤੇ ਹਨ ਜਾਂ ਬੰਧਨ, ਸੋਚਣ ਤੋਂ ਮਜ਼ਬੂਰ ਹੋ ਜਾਂਦੇ ਹਾਂ ਕਿਉਂਕਿ ਔਰਤ ਤੇ ਮਰਦ, ਦੋਵਾਂ ਦਾ ਨਿਮਾਣਾਪਣ ਪਤਾ ਨਹੀਂ ਕਿਤਨੀ ਨਿਮਾਣ ਤੱਕ ਪਹੁੰਚ ਜਾਂਦਾ ਹੈ? ਇਸ ਦੀ ਹੱਦਬੰਦੀ ਕੀਤੀ ਹੀ ਨਹੀਂ ਜਾ ਸਕਦੀ ਸੋਚ ਤੋਂ ਵੀ ਬਾਹਰ ਦੀ ਗੱਲ ਬਣੀ ਹੋਈ ਹੈ ਹਰ ਆਦਮੀ ਜਾਂ ਔਰਤ ਆਪਣੀ ਸ਼ਾਦੀ ਸਮੇਂ ਆਪਣੇ ਆਪਣੇ ਧਰਮ ਮੁਤਾਬਕ ਵਾਇਦਾ ਕਰਦੇ ਹਨ ਕਿ ਅਸੀਂ ਇੱਕ ਦੂਜੇ ਦੇ ਵਫਾਦਾਰ ਰਹਾਂਗੇ ਪਰ ਅਸਲੀਅਤ ਹੋਰ ਹੋ ਨਿੱਬੜਦੀ ਹੈ ਫਿਰ ਇਹ ਕਿਹੋ ਜਿਹੇ ਧਾਰਮਕ ਹੋਏ

ਇਹ ਕਿਸੇ ਇਕੱਲੇ ਕਹਿਰੇ ਦੀ ਗੱਲ ਨਹੀਂ ਹੋ ਰਹੀ ਇਹ ਰਿਸ਼ਤਾ ਜਰੂਰੀ ਹੈ ਜਾਂ ਮਜ਼ਬੂਰੀ? ਜਰੂਰੀ ਤੇ ਮਜ਼ਬੂਰੀ ਕਿਉਂ? ਔਰਤ-ਮਰਦ ਰਿਸ਼ਤਾ ਇਨ੍ਹਾਂ ਦੇ ਖੁਦ ਜਾਂ ਸਮਾਜ ਲਈ ਹੈ ਰਿਸ਼ਤੇ ਨੂੰ ਰੋਟੀ ਨਾਲ ਜੋੜ ਕੇ ਦੇਖਣਾ, ਕੀ ਰੋਟੀ ਰਿਸ਼ਤੇ ਨੂੰ ਮਜ਼ਬੂਤੀ ਬਖਸ਼ਦੀ ਹੈ ਜਾਂ ਇਸ ਦੀ ਅਹਿਮੀਅਤ ਨੂੰ ਘਟਾਉਂਦੀ ਹੈ? ਸਵਾਲ ਤੋਂ ਬਾਅਦ ਸਵਾਲ ਪੈਦਾ ਹੋਈ ਜਾ ਰਹੇ ਹਨ ਕੀ ਇਹ ਸਵਾਲ ਇਸ ਰਿਸ਼ਤੇ ਵਿੱਚ ਆ ਚੁੱਕੀਆ ਤਰੇੜਾਂ ਵੱਲ ਸੰਕੇਤ ਨਹੀਂ ਕਰਦੇ? ਇਹ ਸਵਾਲਾਂ ਨੂੰ ਨਾਂਹ-ਪੱਖੀ ਸੋਚ ਕਹਿ ਕੇ, ਕੀ ਅਸੀਂ ਰਿਸ਼ਤੇ ਜਾਂ ਖੁਦ ਨੂੰ ਕਟਿਹਰੇ ਵਿੱਚ ਖੜ੍ਹੇ ਕਰਨ ਤੋਂ ਬਚ ਰਹੇ ਹੁੰਦੇ ਹਾਂ? ਸਮਾਜ, ਰੋਟੀ, ਸਮਾਜਕ ਸੁਰੱਖਿਆ, ਦੇਸ਼ ਭਗਤੀ, ਉਸਾਰੂ, ਮਾਰੂ ਆਦਿ ਮੁੱਦੇ ਖੜ੍ਹੇ ਕਰ ਲਏ ਜਾਂਦੇ ਹਨ ਜੋ ਔਰਤ-ਮਰਦ ਦੇ ਰਿਸ਼ਤੇ ਵਿੱਚ ਅੜਚਣਾ ਬਣ ਖਲੋਅ ਜਾਂਦੇ ਹਨ ਸੁਤੰਤਰ ਸੋਚ ਹੀ ਰਿਸ਼ਤੇ ਨੂੰ ਸਹੀ ਬਿਆਨ ਕਰ ਸਕਦੀ ਹੈ। 

ਸਮਾਜ ਦੇ ਬੰਧਨ ਤੋਂ ਮੁਕਤ, ਪਰਿਵਾਰਾਂ ਦੀ ਦੁਰਦਸ਼ਾ, ਸਿਸਟਮ ਦਾ ਖੋਖਲਾਪਣ, ਹਕੂਮਤ, ਪ੍ਰਸ਼ਾਸਨ ਅਤੇ ਪੁਲਿਸ ਦੀ ਚੁੱਪ ਤੇ ਮਿਲੀਭੁਗਤ ਦਾ ਅੰਦਾਜਾ ਕਿਸੇ ਸ਼ਿਕਾਇਤ ਦੇ ਹੇਠ ਦਿੱਤੇ ਮੁੱਖ ਹਿੱਸੇ ਤੋਂ ਲਾਇਆ ਜਾ ਸਕਦਾ ਹੈ:

“ਮੇਰੀ ਨੂੰਹ ਜੋ ਕਿ ਬਦਚਲਨ ਹੈ ਅਤੇ ਕਈ ਕਈ ਮਹੀਨੇ ਘਰੋਂ ਬਾਹਰ ਵੀ ਕੱਟ ਆਉਂਦੀ ਹੈ ਅਤੇ ਸਾਨੂੰ ਹਮੇਸ਼ਾਂ ਚੁੱਪ ਰਹਿਣ ਲਈ ਡਰਾਉਂਦੀ ਧਮਕਾਉਂਦੀ ਰਹਿੰਦੀ ਹੈ ਅਤੇ ਸਾਡੇ ਵੱਲੋਂ ਇਸ ਨੂੰ ਇਸ ਤਰ੍ਹਾਂ ਦੇ ਗਲਤ ਕੰਮਾਂ ਤੋਂ ਰੋਕਣ ‘ਤੇ ਇਸ ਨੇ ਅਤੇ ਮੇਰੀਆਂ ਪੋਤੀਆਂ ਨੇ ਪਹਿਲਾਂ ਵੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਫਿਰ ਮੈਨੂੰ ਧਮਕੀਆਂ ਦੇ ਰਹੀਆਂ ਹਨ ਕਿ ਅਗਰ ਤੁਸੀਂ ਮੂੰਹ ਖੋਲਿਆ ਤਾਂ ਅਸੀਂ ਫਿਰ ਕੁਝ ਖਾ ਕੇ ਜਾਂ ਕਿਸੇ ਵੀ ਤਰ੍ਹਾਂ ਆਤਮ ਹੱਤਿਆ ਕਰਕੇ ਤੁਹਾਨੂੰ ਦੋਨਾਂ ਨੂੰ ਅੰਦਰ ਕਰਵਾ ਦੇਣਾ ਹੈ ਅਤੇ ਤੁਹਾਡੇ ਤੋਂ ਬਾਅਦ ਫਿਰ ਅਸੀਂ ਆਪਣੀ ਮਰਜ਼ੀ ਮੁਤਾਬਕ ਜੋ ਵੀ ਚਾਹੀਏ ਜਿਸ ਤਰ੍ਹਾਂ ਚਾਹੀਏ ਕਰੀਏ, ਸਾਡੇ ਕੋਲ ਕੌਣ ਆਉਂਦਾ ਹੈ ਅਤੇ ਅਸੀਂ ਕਿੱਥੇ ਜਾਂਦੀਆਂ ਹਾਂ, ਸਾਨੂੰ ਪੁੱਛਣ ਵਾਲਾ ਕੋਈ ਨਹੀਂ ਰਹੇਗਾ ਅਸੀਂ ਉਕਤ ਤੋਂ ਬਹੁਤ ਹੀ ਪਰੇਸ਼ਾਨ ਰਹਿੰਦੇ ਹਾਂ ਕਦੇ ਕੋਈ ਤੇ ਕਦੇ ਕੋਈ ਇਹਨਾਂ ਪਾਸ ਆਉਂਦਾ ਹੈ ਅਤੇ ਸਾਡਾ ਜਿਉਣਾ ਇਹਨਾਂ ਨੇ ਹਰਾਮ ਕੀਤਾ ਹੋਇਆ ਹੈ ਸਾਡਾ ਘਰੋਂ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਿਲ ਹੋਇਆ ਹੈ ਅਤੇ ਅਸੀਂ ਇਹਨਾਂ ਵੱਲੋਂ ਕੀਤੇ ਜਾਂਦੇ ਗਲਤ ਧੰਦਿਆਂ ਕਾਰਨ ਸ਼ਰਮਿੰਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਅਤੇ ਜਦ ਵੀ ਘਰ ਵਿੱਚ ਕੋਈ ਐਸਾ ਕੰਮ ਹੁੰਦਾ ਹੈ ਅਤੇ ਮੈਂ ਮਨ੍ਹਾ ਕਰਦੀ  ਹਾਂ ਤਾਂ ਮੇਰੀ ਨੂੰਹ ਉਸੀ ਸਮੇਂ ਮੇਰੇ ਮੂੰਹ ਤੇ ਚਪੇੜਾਂ ਮਾਰ ਦਿੰਦੀ ਹੈ”।   

ਅਜਿਹਾ ਟੋਲਾ ਸਮਾਜ ਨੂੰ ਤਾਰੋਪੀਡਾ ਕਿੱਥੋ ਤੱਕ ਕਰ ਚੁੱਕਿਆ ਹੋਵੇਗਾ ਅਤੇ ਅੱਗੋਂ ਇਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਕੀ ਔਰਤ-ਮਰਦ ਦਾ ਬੇਪਰਦ ਰਿਸ਼ਤਾ ਮਾਰੂ ਰੂਪ ਅਖਤਿਆਰ ਨਹੀਂ ਕਰ ਚੁੱਕਿਆ ਹੈ ਜਾਂ ਇਨ੍ਹਾਂ ਦੀ ਆਜ਼ਾਦੀ ਦਾ ਨਾਂ ਦੇ ਕੇ ਆਉਣ ਵਾਲੀਆਂ ਨਸਲਾਂ ਨੂੰ ਵੀ ਭਾਰਤੀ ਸਮਾਜ ਦੀ ਮਾਰ ਦਾ ਖਮਿਆਜਾ ਭੁਗਤਣ ਲਈ ਛੱਡ ਦੇਣਾ ਚਾਹੀਦਾ ਹੈ? ਇਹ ਕਿਹੋ ਜਿਹੀ ਔਰਤ-ਮਰਦ ਦੀ ਬੇਪਰਦਾ ਦਾਸਤਾਨ ਹੈ

ਸਰਦਾਰ ਖੁਸ਼ਵੰਤ ਸਿੰਘ (ਨਾ ਕਾਹੂੰ ਸੇ ਦੋਸਤੀ?) ਆਪਣੇ ਆਪ ਨੂੰ ਢਿੱਲਾ ਮੱਠਾ ਨਾਸਤਿਕ ਕਹਿੰਦਾ ਹੈ ਉਹ ਆਪਣੀ ਪਤਨੀ ਦੇ ਮਰਨ ਉਪਰੰਤ ਭਾਣੇ `ਚੋਂ ਦਿਲਾਸਾ ਲੈਣ ਦੀ ਥਾਂ ਗੋਆ `ਚ ਜਾ ਕੇ ਸਮੁੰਦਰ ਦੇ ਕਿਨਾਰੇ ਰੰਗੀਨ ਨਜ਼ਾਰਿਆਂ `ਚੋਂ ਹੀ ਸੰਤੁਸ਼ਟੀ ਮਿਲਣ ਦੀ ਵਕਾਲਤ ਕਰਦਾ ਹੈ ਉਸ ਨੂੰ ਸੁਤੰਤਰ ਸੋਚ ਰੱਖਣ ਵਾਲੇ ਲੇਖਕਾਂ ਦੀ ਕਤਾਰ ਵਿੱਚ ਖੜਾ ਕਰਕੇ ਦੇਖਿਆ ਜਾ ਸਕਦਾ ਹੈ ਉਹ ਵੀ ਕਿਸੇ ਉਲਾਂਭੇ ਤੋਂ ਬਚਣ ਲਈ ਸੁਤੰਤਰ ਤੌਰ `ਤੇ ਸੱਚ ਕਹੀ ਜਾਣ ਵਾਲੀ ਗੱਲ ਨੂੰ ਪਿੱਛੇ ਤੇ ਮਿੱਠਾ ਜਿਹਾ ਲੇਪ ਕਰਕੇ ਹੋਰ ਲੇਖ ਨੂੰ ਅੱਗੇ ਲਿਖ ਕੇ ਪੇਸ਼ ਕਰਨ ਦਾ ਆਦੀ ਹੈ, ਭਾਵੇਂ ਇੱਕੋ ਸਮੇਂ ਛਾਪੇ ਜਾ ਰਹੇ ਲੇਖ ਦੇ ਵਿਸ਼ੇ ਇੱਕ ਦੂਜੇ ਨਾਲੋਂ ਸਿੱਟੇ ਵਜੋਂ ਮਿਲਦੇ-ਜੁਲਦੇ ਹੁੰਦੇ ਹਨ ਤੇ ਵਿਰੋਧੀ ਵੀ ਮਿਸਾਲ ਵਜੋਂ ‘ਪ੍ਰਵਾਸੀ ਭਾਰਤੀ’ `ਚ ਦੇਸ਼ ਭਗਤੀ ਦੀ ਝਲਕ ਪੇਸ਼ ਕਰਦਾ ਹੈ ਅਤੇ ਇੱਕੋ ਸਮੇਂ ਜਰਨੈਲ ਸਿੰਘ ਨੂੰ ‘ਜੁੱਤੀ ਮਾਰ ਦੀ ਕਹਾਣੀ’ ਸਿਰਲੇਖ ਹੇਠ ਯਾਦ ਕਰਕੇ ਉਸਦੀ ਅਹਿਮੀਅਤ ਨੂੰ ਘਟਾਉਂਦਾ ਹੋਇਆ ਵੀ ਉਸ (ਜਰਨੈਲ ਸਿੰਘ) ਦੀ ਸਿਫਤ ਵਧ ਕਰਦਾ ਹੈ ਤੇ ਲਿਖਦਾ ਹੈ, “... ਜਰਨੈਲ ਸਿੰਘ ਦਾ ਨਿਸ਼ਾਨਾ (ਛਿੱਤਰ) ਮਿੱਥੀ ਹੋਈ ਥਾਂ ਉਤੇ ਹੀ ਲੱਗਿਆ..........” (Jarnail Singh hit the target he had in mind) ਸੁਤੰਤਰ ਸੋਚ ਨੂੰ ਤਾਂ ‘ਪ੍ਰਵਾਸੀ ਭਾਰਤੀ’ ਸਿਰਲੇਖ ਤੋਂ ਪਹਿਲਾਂ ਜਰਨੈਲ ਸਿੰਘ ਦੀ ਕਹਾਣੀ ਕਹਿਣੀ ਤੇ ਲਿਖਣੀ ਬਣਦੀ ਸੀ।  

ਸ੍ਰ. ਖੁਸ਼ਵੰਤ ਸਿੰਘ ਜੋ ‘ਰੰਨਾ `ਚ ਧੰਨਾ’ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਜਾਣੇ ਜਾਂਦੇ ਹੋਣ ਦੀ ਖੁਸ਼ੀ ਵੀ ਲੈਂਦਾ ਹੈ ਨੇ ਔਰਤ-ਮਰਦ ਦੇ ਰਿਸ਼ਤੇ ਨੂੰ ਨਾ ਚਿਤਰਿਆ ਹੋਵੇ, ਭਲਾ ਕਿਵੇਂ ਹੋ ਸਕਦਾ ਹੈ? ਇਸ ਸੰਦਰਭ ਵਿੱਚ ਉਹ ਸਾਫ ਲਿਖਦਾ ਹੈ, “ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਖ਼ੁਸ਼ੀ ਭਰਪੂਰ ਹੋਣਾ ਚਾਹੀਦਾ ਹੈ, ਜੇ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾ ਨੂੰ ਆਪਣਾ ਹੋਰ ਸਾਥੀ ਜਾਂ ਦੋਸਤ ਚੁਣ ਲੈਣਾ ਚਾਹੀਦਾ ਹੈ”। 

ਚੋਟੀ ਦੇ ਸਿੱਖ ਵਿਦਵਾਨ ਸ੍ਰ. ਸੰਤ ਸਿੰਘ ਮਸਕੀਨ ਜੀ ਦਾ ਜੀਵਨ ਹਰ ਵਿਸ਼ੇ ਨੂੰ ਗੁਰਬਾਣੀ `ਚੋਂ ਹਵਾਲਿਆਂ ਨਾਲ ਸਮਝਾਉਂਦੇ ਬੀਤਿਆ ਉਨ੍ਹਾਂ ਦਾ ਕਥਨ ਹੈ ਕਿ, “ਕਈ ਵਾਰ ਜਿਸ ਨਾਲ ਜਿੰਨਾ ਵੱਧ ਪਿਆਰ ਓਨੀ ਹੀ ਵੱਧ ਦੁਸ਼ਮਣੀ ਵਿੱਚ ਪਿਆਰ ਦਾ ਰਿਸ਼ਤਾ ਬਦਲ ਜਾਂਦਾ ਹੈ” ਜਦੋਂ ਪਤੀ-ਪਤਨੀ ਵਿੱਚ ਇਹ ਸਥਿਤੀ ਉਤਪੰਨ ਹੋ ਜਾਵੇ ਤਾਂ ਉਸ ਤੋਂ ਵੱਧ ਨਰਕ ਹੋਰ ਦੇਖਿਆ ਹੀ ਨਹੀਂ ਜਾ ਸਕਦਾ ਮੇਰੀ ਪਤਨੀ ਆਪਣੀ ਮਾਂ ਦੇ ਹਵਾਲੇ ਨਾਲ ਇਉਂ ਕਹਿ ਹੀ ਦਿੰਦੀ ਹੈ, “ਜਿਸ ਘਰ ਵਿੱਚ ਤੀਵੀਂ ਆਦਮੀ ਦਾ ਮੇਲ ਨਹੀਂ, ਹੋਰ ਨਰਕ ਦੀ ਲੋੜ ਨਹੀਂ”

ਇਹ ਖਾਸ ਤੌਰ `ਤੇ ਇਹ ਸਥਿਤੀ ਪਤੀ-ਪਤਨੀ ਦਰਮਿਆਨ ਉਸ ਵੇਲੇ ਬਣਦੀ ਹੈ ਜਦੋਂ ਇੱਕ ਦੂਜੇ ਤੋਂ ਇੱਛਾਵਾਂ ਦੀ ਪੂਰਤੀ ਦੀ ਭੁੱਖ ਦੀ ਆਸ ਦਿਨੋਂ ਦਿਨ ਸਭ ਹੱਦ ਬੰਨੇ ਟੱਪਦੀ ਜਾ ਰਹੀ ਹੋਵੇ ਸਮਾਜੀ ਬੰਧਨ ਇਸ ਭੁੱਖ ਨੂੰ ਢੱਕੀ ਰੱਖਦਾ ਹੈ ਪਤੀ-ਪਤਨੀ ਦੀ ਆਪਸੀ ਘਿਰਣਾ, ਤਣਾਅ, ਵਿਰੋਧ ਦਾ ਘੁਣ ਦੋਨਾਂ ਨੂੰ ਹੀ ਅੰਦਰੋਂ ਖੋਖਲਾ ਕਰ ਦਿੰਦਾ ਹੈ ਉਨ੍ਹਾਂ ਦੀ ਰੋਜ਼ਾਨਾ ਦੇ ਕੰਮ ਕਾਰ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਫਿਰ ਕਿਸੇ ਸਿਆਣੇ ਤੋਂ ਮਾੜੇ ਸਿਤਾਰਿਆਂ ਦਾ ਕਾਰਨ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ ਬੁੱਕਲ ਵਿੱਚ ਦੁਸ਼ਮਣ ਬਿਠਾ ਕੇ, ਚੜ੍ਹਦੀ ਕਲਾ ਦੀ ਗੱਲ ਹਵਾਈ ਕਿਲੇ ਉਸਾਰਨ ਵਾਂਗ ਹੀ ਹੁੰਦੀ ਹੈ ਬੁੱਝੇ ਦੀਵੇ ਤੋਂ ਚਾਨਣ ਦੀ ਆਸ ਕਿਵੇਂ? ਦੋਵੇਂ ਹੀ ਜਗਦੇ ਦੀਵੇ ਦੀ ਤਲਾਸ਼ ਵਿੱਚ ਵੱਖ-ਵੱਖ ਦਿਸ਼ਾ ਵੱਲ ਤੁਰੇ ਹੁੰਦੇ ਹਨ ਫਿਰ ਇਹ ਏਕਤਾ ਕਿਹੋ ਜਿਹੀ? ਸ਼ਾਂਤੀ ਕਿੱਥੇ? ਤਰੱਕੀ ਕਿਵੇਂ? ਤਾਂ ਸਮਾਜਕ ਬੰਧਨ ਤੋੜ ਕੇ ਸਾਕਾਰਾਤਮਕ ਫੈਸਲਾ ਕਰਨਾ ਹੀ ਚਾਹੀਦਾ ਹੈ ਪਰ ਕਾਹਲੀ ਨਾਲ ਕੀਤਾ ਫੈਸਲਾ ਹੋਰ ਮੁਸ਼ਕਲਾਂ ਨੂੰ ਵੀ ਸੱਦਾ ਦੇ ਸਕਦਾ ਹੈ ਮਾਨਸਿਕ ਸੰਤੁਲਨ ਰੱਖ ਕੇ ਲਏ ਫੈਸਲੇ ਦਰੁੱਸਤ ਹੁੰਦੇ ਹਨ ਅੱਗੋਂ ਪਛਤਾਉਣਾ ਨਹੀਂ ਪੈਂਦਾ 

ਪਤੀ-ਪਤਨੀ ਜਾਂ ਔਰਤ-ਮਰਦ ਦੇ ਰਿਸ਼ਤੇ `ਚ ਖੁਸ਼ੀ ਦੀ ਪ੍ਰਾਪਤੀ ਸਰੀਰਕ ਤੰਦਰੁਸਤੀ ਤੇ ਸਹੀ ਵਿਧੀ ਵਿਧਾਨ ਨਾਲ ਕੀਤੇ ਸੰਭੋਗ (Sex) ਤੇ ਕਾਫੀ ਨਿਰਭਰ ਕਰਦੀ ਹੈ ਇੱਕ ਛੱਤ ਥੱਲੇ ਸਂੌਂਦਿਆਂ ਔਰਤ, ਮਰਦ ਤੋਂ ਪੈਰਾਂ ਦੇ ਨੂੰਹ ਤੋਂ ਲੈ ਕੇ ਸਿਰ ਦੇ ਵਾਲ ਦੇ ਸਿਰੇ ਤੱਕ ਪਿਆਰ ਦੀ ਆਸ ਰੱਖਦੀ ਹੈ ਪਰ ਬਹੁਤੇ ਮਰਦ ਤਾਂ ਆਪਣੀ ਮਰਦਾਨਗੀ ਦਾ ਪ੍ਰਗਟਾਵਾ ਧੱਕਾ-ਮੁੱਕੀ ਤੇ ਇੱਕ ਪਾਸੜ ਜਬਰ ਨਾਲ ਹੀ ਦਰਸਾਉਂਦੇ ਹਨ ਤੇ ਇੱਥੋਂ ਤੱਕ ਕਹਿ ਜਾਂਦੇ ਹਨ ਕਿ ਆ ਜਿਸ ਦੀ ਤੈਨੂੰ ਭੁੱਖ ਹੈ, ਤੇਰਾ ਫਾਹਾ ਵੱਢਾਂ... ਆਦਿ ਜਿਸ ਨੂੰ ਕਿ ਪਿਆਰ ਕਿਹਾ ਹੀ ਨਹੀਂ ਜਾ ਸਕਦਾ ਆਪਸੀ ਸੁਭਾਅ ਵਿੱਚ ਆਈ  ਭਿੰਨਤਾ ਤੋਂ ਬਾਅਦ, ਮਰਦ ਦੇ ਅਜਿਹੇ ਵਰਤਾਵੇ ਸਾਹਮਣੇ ਸਮਾਂ ਗੁਜ਼ਰਦਾ ਹਮੇਸ਼ਾਂ ਔਰਤ ਦੇ ਲਈ ਦੁੱਖਾਂ ‘ਚ ਵਾਧਾ ਕਰਦਾ ਰਹਿੰਦਾ ਹੈ ਅਜਿਹੇ ਮਾਹੌਲ ਵਿੱਚ ਸੁੱਖ ਦੀ ਆਸ ਮਰਦ ਵੀ ਨਹੀਂ ਕਰ ਸਕਦਾ ਜਿਸ ਔਰਤ ਨੂੰ ਮਰਦ ਤੋਂ ਸੰਭੋਗ ਸਮੇਂ ਨਿੱਘ ਮਿਲਣ ਦੀ ਥਾਂ ਜਲੀਲ ਹੋਣਾ ਪਵੇ, ਉਸ ਲਈ ਉਸ ਘਰ ਵਿੱਚ ਹੋਰ ਪਦਾਰਥ ਵੀ ਤੁੱਛ ਜਾਪਦੇ ਹਨ ਔਰਤ ਆਪਣੀ ਖੁਸ਼ੀ ਦੀ ਪ੍ਰਾਪਤੀ ਲਈ, ਪਤੀ ਵੱਲੋਂ ਕੀਤਾ ਧਾਰਮਕ ਧੱਕਾ/ਪਰਿਵਰਤਨ ਤਕ ਵੀ ਸੌਖਿਆਂ ਸ਼ਹਿ ਲੈਂਦੀ ਹੈ 

ਔਰਤ ਦੀ ਇਸ ਸਮੱਸਿਆ ਦਾ ਹੱਲ ਸਮਾਜਕ ਬੰਧਨ ਤੋੜ ਕੇ ਲੱਭਣਾ ਚਾਹੀਦਾ ਹੈ ਭਾਵੇਂ ਅਜਿਹਾ ਕਹਿਣਾ ਭਾਰਤੀ ਸਮਾਜ ਵਿੱਚ ਇਸ ਰਿਸ਼ਤੇ ਨੂੰ ਨੰਗਾ ਕਰਨ ਵਾਲੀ ਗੱਲ ਹੀ ਕਹੀ ਜਾ ਸਕਦੀ ਹੈ ਇਹ ਸਮੱਸਿਆ ਸਥਾਈ ਸਮਾਜਕ ਬੰਧਨ ਕਾਰਨ ਬੇਪਰਦਾ ਨਹੀਂ ਕੀਤੀ ਜਾ ਰਹੀ ਹੈ ਇਸ ਦੇ ਬੇਪਰਦਾ ਨਾ ਹੋਣ ਕਾਰਨ ਔਰਤ ਦਾ ਸ਼ੌਸ਼ਣ ਕਰਨ ਦੇ ਸ਼ੌਕੀਨ, ਇਸ ਬੰਧਨ ਨੂੰ ਪਤੀ-ਪਤਨੀ ਵਿੱਚ ਪੱਕੀ ਦਰਾੜ ਪੈਦਾ ਕਰਨ ਲਈ ਵਰਤਣ ਵਿੱਚ ਕਾਮਯਾਬ ਰਹਿੰਦੇ ਹਨ ਘਰੋਂ ਸੰਤੁਸ਼ਟੀ ਦੀ ਥਾਂ ਪਤੀ-ਪਤਨੀ ਆਪਣੀ ਅਲੱਗ ਦਿਸ਼ਾ ਅਖਤਿਆਰ ਕਰਦੇ ਹੋਏ, ਬਾਹਰੋਂ ਸੰਤੁਸ਼ਟੀ ਦੀ ਤਲਾਸ਼ ਵਿੱਚ ਨਿਕਲ ਪੈਂਦੇ ਹਨ ਇਹ ਬੰਧਨ ਤੇ ਦੋਸ਼ ਨੂੰ ਬੇਪਰਦਾ ਨਾ ਕਰਨ ਲਈ ਪੂਰਾ ਭਾਰਤੀ ਸਮਾਜ ਦੋਸ਼ੀ ਹੈ ਬੱਚਿਆਂ ਤੇ ਮਾਂ-ਬਾਪ ਦੀ ਸੋਚ ਵਿੱਚ ਪੀੜੀ ਦਰ ਪੀੜੀ ਦਾ ਅੰਤਰ ਸਥਾਈ ਹੈ ਜੋ ਅਗਿਆਨਤਾ ਕਾਰਨ ਹੋਰ ਵੱਧ ਰਿਹਾ ਹੈ ਪੱਛਮੀ ਸੱਭਿਅਤਾ ਇਸ ਦੋਸ਼ ਤੋਂ ਮੁਕਤ ਹੈ। 

ਅੱਜ ਤੋਂ 41 ਸਾਲ ਪਹਿਲਾਂ ਪੂਰੇ ਦੇਸ਼ ਵਿੱਚੋਂ ਨਵੇਂ ਭਰਤੀ ਹੋ ਕੇ ਆਏ ਭਾਰਤੀ ਹਵਾਈ ਸੈਨਿਕਾਂ ਨੂੰ ਡਾਕਟਰੀ ਪੇਸ਼ੇ ਨਾਲ ਜੁੜੇ ਮਾਹਿਰ ਵੱਲੋਂ ਸੰਭੋਗ ਤੋਂ ਉਤਪੰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਮੁੱਢਲੀ ਜਾਣਕਾਰੀ ਦਿੱਤੇ ਜਾਣ ਸਮੇਂ ਇਹ ਸਵਾਲ ਵੀ ਪੈਦਾ ਹੋਇਆ ਸੀ ਕਿ ਔਰਤ ਦੀ ਸੰਤੁਸ਼ਟੀ ਮਰਦ ਤੋਂ ਕਿਵੇਂ ਹੁੰਦੀ ਹੈ? ਜਵਾਬ ਵਿੱਚ ਅਨਾੜੀਆਂ ਵਾਂਗ ਜਿਸ ਕਿਸੇ ਨੇ ਜਵਾਬ ਦਿੱਤਾ, ਇਹੀ ਕਿਹਾ ਕਿ ਇੱਕੋ ਸਮੇਂ ਵੱਧ ਸਮਾਂ ਲਗਾਤਾਰ ਸੰਭੋਗ ਕਰਨ ਨਾਲ ਬਹੁਤੇ ਨਵੇਂ ਹਵਾਈ ਸੈਨਿਕ ਸਵਾਲ ਸੁਣ ਕੇ ਚੁੱਪ ਹੀ ਰਹੇ ਇਸ ਜਵਾਬ ਨੂੰ ਸੁਣ ਕੇ ਡਾਕਟਰੀ ਪੇਸ਼ੇ ਵਿੱਚ ਮਾਹਿਰ ਅੱਗ ਬਬੂਲਾ ਹੋ ਗਿਆ ਸੀ, ਪਤਾ ਨਹੀਂ ਉਸ ਨੇ ਗੁੱਸੇ ਵਿੱਚ ਆ ਕੇ, ਇਹ ਜਵਾਬ ਦੇਣ ਵਾਲਿਆਂ ਨੂੰ ਕਈ ਖ਼ਰੀਆਂ ਖੋਟੀਆਂ ਸੁਣਾਈਆਂ ਅਕਸਰ ਕਈ ਮਰਦ ਵੱਧ ਨਸ਼ੇ ਤੇ ਦਵਾਈਆਂ ਦਾ ਸੇਵਨ ਇੱਕੋ ਸਮੇਂ ਵੱਧ ਸਮਾਂ ਲਗਾਤਾਰ ਸੰਭੋਗ ਕਰਨ ਲਈ ਕਰਦੇ ਹਨ ਸ਼ੁਰੂ ਵਿੱਚ ਭਾਵੇਂ ਇਹ ਨਸ਼ੇ ਠੀਕ ਲੱਗਣ ਪਰ ਅੰਤ ਮਰਦ ਦਾ ਸਰੀਰਕ ਤੰਤੂ ਪ੍ਰਬੰਧ ਕਮਜ਼ੋਰ ਪੈਣ `ਤੇ ਔਰਤ ਨਸ਼ੱਈ ਜਾਂ ਦਵਾਫਰੋਸ਼ ਤੋਂ ਨਫਰਤ ਕਰਦੀ ਹੈ ਘਰ ਵਿੱਚ ਫਿਰ ਤਣਾਅ ਮੁਕਤੀ ਦੇ ਬਹਾਨੇ, ਅਜਿਹੇ ਮਰਦ ਹੋਰ ਵੱਧ ਨਸ਼ਿਆਂ ਦਾ ਆਸਰਾ ਲੈਣ ਲੱਗ ਪੈਂਦੇ ਹਨ ਉਸ ਵੇਲੇ ਡਾਕਟਰੀ ਪੇਸ਼ੇ ਨਾਲ ਜੁੜੇ ਮਾਹਿਰ ਨੇ ਔਰਤ ਨਾਲ ਸੰਭੋਗ ਕਰਨ ਤੋਂ ਪਹਿਲਾਂ ਪਿਆਰ ਨੂੰ ਸਿਖਰਾਂ ਤੱਕ ਕਿਵੇਂ ਲੈ ਜਾਣਾ ਹੈ, ਖੁੱਲ ਕੇ ਦੱਸ ਦਿੱਤਾ ਸੀ  ਇੱਕੋ ਸਮੇਂ ਵੱਧ ਸਮਾਂ ਲਗਾਤਾਰ ਸੰਭੋਗ ਕਰਨ ਲਈ ਲਾਉਣਾ ਜਰੂਰੀ ਨਹੀਂ ਹੈ ਕੀ ਸਾਰੇ ਭਾਰਤੀ ਲੋਕ ਇਸ ਪ੍ਰਤੀ ਜਾਗਰੂਕ ਹਨ? ਕੀ ਭਾਰਤੀ ਸਮਾਜ ਵਿੱਚ ਸਲਾਹ-ਮਸ਼ਵਰੇ ਦੀ ਅਣਹੋਂਦ ਤੇ ਘਾਟ ਨਹੀਂ ਹੈ? ਇਹ ਸਵਾਲ ਹੁਣ ਬਦਲ ਰਹੇ ਹਾਲਾਤਂ ਵਿੱਚ ਦਿਮਾਗੀ ਚੇਤਨਾ ਪੈਦਾ ਕਰਨ ਲਈ ਹਰ ਇੱਕ ਨੂੰ ਜਰੂਰ ਮਜ਼ਬੂਰ ਕਰਨਗੇ 

ਪਤੀ-ਪਤਨੀ, ਔਰਤ-ਮਰਦ ਦੇ ਰਿਸ਼ਤੇ ਅਤੇ ਮਨੁੱਖੀ ਅਧਿਕਾਰਾਂ ਦਾ ਨਾਂ ਲਏ ਬਿਨ੍ਹਾਂ, ਖੁਸ਼ਵੰਤ ਸਿੰਘ ਨੇ ਖ਼ੁਸ਼ੀ  ਦਾ ਰਾਹ (Road to happiness) ਪੈਣ ਤੇ ਸੰਤੁਸ਼ਟ ਜੀਵਨ ਜਿਉਣ ਲਈ ਕੁਝ ਨੁਕਤਿਆਂ ਨੂੰ ਅਪਨਾਉਣ ਲਈ ਇਉੇਂ ਲਿਖਿਆ ਹੈ

ਅੱਛੀ ਸਿਹਤ ਅਤਿ ਜਰੂਰੀ ਹੈ ਆਰਥਕ ਸੁਰੱਖਿਆ ਲਈ ਕਾਫੀ ਜਮਾਂ ਪੂੰਜੀ ਭਾਵੇਂ ਕਰੋੜਾਂ ਵਿੱਚ ਨਾ ਹੀ ਹੋਵੇ ਪਰ ਆਰਾਮ, ਆਨੰਦ ਮਾਨਣ ਜਿਵੇਂ ਬਾਹਰ ਘੁੰਮਣ, ਖਾਣ-ਪੀਣ, ਸੈਰ-ਸਪਾਟੇ ਲਈ, ਪਹਾੜੀ ਜਾਂ ਸਮੁੰਦਰੀ ਕੰਢੇ ਜਾਣ, ਸਿਨੇਮਾ ਆਦਿ ਲਈ ਜਰੂਰ ਹੋਵੇ ਪੈਸੇ ਦੀ ਕਮੀ ਇਨਸਾਨ ਨੂੰ ਢਹਿ-ਢੇਰੀ ਕਰੀ ਰੱਖਦੀ ਹੈ ਉਧਾਰ ਸਹਾਰੇ ਜਾਂ ਕਰਜਈ ਰਹਿ ਕੇ ਜਿਉਣ ਨਾਲ ਮਾਣ ਘਟਦਾ ਅਤੇ ਆਪਣੀਆਂ ਹੀ ਨਜ਼ਰਾਂ ਵਿੱਚ ਗਿਰ ਕੇ ਜਿਉਣ ਵਾਂਗ ਹੈ ਆਪਣਾ ਘਰ ਹੋਵੇ ਕਿਰਾਏ ਦਾ ਮਕਾਨ ਉਹ ਖੁਸ਼ੀ ਦੇ ਨਹੀਂ ਸਕਦਾ ਜੋ ਖ਼ੁਸ਼ੀ ਆਪਣੀ ਮਾਲਕੀ ਦੇ ਘਰ ਵਿੱਚ ਮਿਲਦੀ ਹੈ ਜੇ ਘਰ ਅੰਦਰ ਬਾਗ-ਬਗੀਚੀ ਹੋਵੇ, ਖੁਦ ਪੌਦੇ ਉਗਾਓ, ਉਨ੍ਹਾਂ ਨੂੰ ਵੱਧਦੇ-ਫੱੁਲਦੇ ਤੇ ਖਿੜਦੇ ਦੇਖ ਕੇ ਆਨੰਦ ਮਾਣੋ ਤੇ ਉਨ੍ਹਾਂ ਨਾਲ ਇੱਕ ਰਿਸ਼ਤੇ ਦਾ ਅਹਿਸਾਸ ਪੈਦਾ ਕਰੋ।  

ਭਾਵੇਂ ਤੁਹਾਡੀ ਜੀਵਣ ਸਾਥੀ ਜਾਂ ਦੋਸਤ ਹੋਵੇ, ਜੇ ਉਸ ਵਿੱਚ ਅਣਗਿਣਤ ਗਲਤਫਹਿਮੀਆਂ ਪੈਦਾ ਹੋਈਆਂ ਹੋਣ ਤਾਂ ਉਹ ਤੁਹਾਡੇ ਮੰਨ ਦੀ ਖੁਸ਼ੀ ਖੋਹ ਲੈਣਗੀਆਂ ਅੱਛਾ ਹੈ ਤਲਾਕ ਲੈ ਲਵੋ ਬਜਾਏ ਸਾਰਾ ਸਮਾਂ ਝਗੜੇ ‘ਚ ਬਿਤਾਓ ਆਪਣੇ ਨਾਲੋਂ ਵੱਧ ਤਰੱਕੀ ਕਰਨ ਵਾਲਿਆਂ ਨਾਲ ਈਰਖਾ ਨਾ ਕਰੋ ਦੂਸਰਿਆਂ ਨਾਲ ਆਪਣੀ ਤੁਲਨਾ ਨਾ ਕਰੋ ਗੱਪ-ਸ਼ੱਪ ਵਾਲਿਆਂ ਤੋਂ ਬਚੋ ਉਹਨਾਂ ਦੀਆਂ ਗੱਪਾਂ-ਸ਼ੱਪਾਂ ਜਦੋਂ ਤਕ ਉਹ ਤੁਹਾਡਾ ਪਿੱਛਾ ਛੱਡਣ, ਤੁਹਾਨੂੰ ਥਕਾਉਣ, ਬੇਚੈਨ ਤੇ ਜ਼ਹਿਰੀਲਾ ਕਰ ਦੇਣਗੀਆਂ। 

ਜੀਵਣ `ਚ ਕਿਸੇ ਨਾ ਕਿਸੇ ਸ਼ੁਗਲ ਨੂੰ ਅਪਣਾਓ ਜਿਵੇਂ ਬਾਗਬਾਨੀ, ਪੜ੍ਹਨ, ਲਿਖਣ, ਪੇਟਿੰਗ, ਖੇਡਣ ਜਾਂ ਸੰਗੀਤ ਸੁਣਨ ਦੇ ਸ਼ੁਗਲ ਕਲੱਬਾਂ ਵਿੱਚ ਜਾਣਾ, ਮੁਫਤ ਦੀ ਸ਼ਰਾਬ ਪੀਣਾ, ਸਮੇਂ ਦੀ ਬਰਬਾਦੀ ਕਰਨ ਦਾ ਅਪਰਾਧ ਹੈ ਰੋਜ਼ ਸੁਭਾ-ਸ਼ਾਮ 15 ਮਿੰਟ ਆਪਾ ਪੜਚੋਲ ਕਰਨ ਲਈ ਬਿਤਾਓ ਸਵੇਰੇ 10 ਮਿੰਟ ਮਨ ਨੂੰ ਸ਼ਾਂਤ ਰੱਖਣ ਲਈ ਦਿਓ ਅਤੇ 5 ਮਿੰਟ ਦਿਨ `ਚ ਕੀਤੇ ਜਾਣਾ ਵਾਲੇ ਕੰਮਾਂ ਦੀ ਲਿਸਟ ਤਿਆਰ ਕਰਨ ਲਈ, ਸ਼ਾਮ ਨੂੰ ਫਿਰ 5 ਮਿੰਟ ਮਨ ਨੂੰ ਸ਼ਾਂਤ ਰੱਖਣ ਲਈ ਦਿਓ ਅਤੇ 10 ਮਿੰਟ ਦਿਨ ਦੇ ਕੀਤੇ ਕੰਮਾਂ `ਤੇ ਝਾਤ ਮਾਰਨ ਲਈ ਬਿਤਾਉਣੇ ਚਾਹੀਦੇ ਹਨ 

ਇੱਥੇ ਇਸ ਵਿਸ਼ੇ `ਤੇ ਲਿਖਣ ਦੀ ਲੋੜ ਮਹਿਸੂਸ ਹੋਈ ਕਿਉਂਕਿ ਔਰਤ-ਮਰਦ ਦਾ ਰਿਸ਼ਤਾ ਜੋ ਢੱਕਿਆ ਸੀ ਉਹ ਬੇਪਰਦ ਹੁੰਦਾ ਜਾ ਰਿਹਾ ਹੈ ਪਰਦੇ ਦੀ ਅਹਿਮੀਅਤ ਅਲੱਗ ਹੀ ਹੰੁਦੀ ਹੈ ਜਿਵੇਂ ਕੁਦਰਤ ਨੇ ਹਰ ਜੀਵ ਵਸਤੂ ਨੂੰ ਚਮੜੀ, ਛਿਲਕੇ ਆਦਿ ਦੇ ਨਾਲ ਢੱਕਿਆ ਹੋਇਆ ਹੈ ਇਨ੍ਹਾਂ ਦੀ ਮਿਆਦ ਪਰਦੇ ਨਾਲ ਵਧਾਈ ਹੋਈ ਹੈ ਇਸੇ ਪ੍ਰਕਾਰ ਹੀ ਢੁੱਕਵੇਂ ਲਿਵਾਸ ਨਾਲ ਢੱਕੀ ਹੋਈ ਸੁੰਦਰਤਾ ਦੀ ਅਲੱਗ ਹੀ ਦਿੱਖ ਹੁੰਦੀ ਹੈ ਜੋ ਅੱਜ ਬੇਪਰਦਾ ਹੋ ਰਹੀ ਹੈ।  

ਜੇ ਹੋਰਾਂ ਦੀਆਂ ਮੁਸ਼ਕਲਾਂ ਨੂੰ ਜੋੜ ਕੇ ਸਬਰ ਕਰਨਾ ਤੇ ਦਿਲਾਸਾ ਲੈਣਾ ਹੈ ਤਾਂ ਗੁਰੂ ਦਾ ਮਹਾਂ ਵਾਕ:

 “ਨਾਨਕ ਦੁਖੀਆ ਸਭੁ ਸੰਸਾਰੁ।।”

( Nanak, the whole world is in distress) ਨੂੰ ਯਾਦ ਰੱਖਣ ਦੀ ਲੋੜ ਹੈ

ਜੀਵਣ ਜਿਉਣ ਲਈ ਖੁਸ਼ਹਾਲੀ ਤੇ ਜੀਵਣ ਕੱਟਣ ਲਈ ਮੰਦਹਾਲੀ ਹੈ ਇਸ ਦੇ ਲਈ ਸਕੀਮ ਤੇ ਚੋਣ ਤਾਂ ਹਰ ਮਨੁੱਖ ਨੂੰ ਆਪਣੇ ਢੰਗ ਨਾਲ ਬਣਾਉਣੀ ਤੇ ਕਰਨੀ ਹੀ ਹੋਵੇਗੀ ਨੰਗ ਦੀ ਆਜ਼ਾਦੀ, ਉਸਦੇ ਸਾਰੇ ਪਰਿਵਾਰ ਦੀ ਆਜ਼ਾਦੀ ਕਿਵੇਂ ਹੋ ਸਕਦੀ ਹੈ? ਨੰਗ ਨਾਲ ਨੰਗੇ ਰਹਿਣਾ, ਬਾਕੀਆਂ ਵੱਲੋਂ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ? ਦੱਸੇ ਨੁਕਤਿਆਂ ਮੁਤਾਬਕ ਜੀਵਣ ਜਿਉਣ ਲਈ ਖੁਸ਼ਹਾਲੀ ਦਾ ਰਾਹ ਅਪਨਾਉਣਾ ਹੀ ਠੀਕ ਹੈ ਇਸ ਨਾਲ ਹੀ ਔਰਤ ਤੇ ਮਰਦ ਦਾ ਬੇਪਰਦਾ ਹੋਈ ਜਾ ਰਿਹਾ ਰਿਸ਼ਤਾ ਖੁਸ਼ੀ ਵਿੱਚ ਬਦਲ ਸਕਦਾ ਹੈ ਖੁਸ਼ੀ ਆਪਣੇ ਅੰਦਰੋਂ ਲੱਭੋ ਇਹ ਤੁਹਾਡੀ ਆਪਣੀ ਸੋਚ 'ਤੇ ਨਿਰਭਰ ਹੈ 

ਜੇ ਸੱਚ ਮੁੱਚ ਹੀ ਅਗਲਾ ਜੀਵਨ ਹੈ ਤਾਂ ਰੱਬਾ ਹਰ ਇੱਕ ਨੂੰ ਬਤੌਰ ਪਤੀ-ਪਤਨੀ ਅਤੇ ਔਰਤ-ਮਰਦ ਜੀਵਨ ਬਿਤਾਉਣ ਲਈ ਉਪਰ ਦਿੱਤੇ ਨੁਕਤਿਆਂ ਮੁਤਾਬਕ ਹਾਲਾਤ ਤੇ ਵਾਤਾਵਰਣ ਦੇਣ ਦੀ ਖੇਚਲ ਕਰੀਂ ਜੇ ਇਸ ਲਿਖਤ ਨਾਲ ਪਤੀ-ਪਤਨੀ ਅਤੇ ਔਰਤ-ਮਰਦ ਦੇ ਮਨਾਂ ਵਿੱਚ ਨੇੜਤਾ ਲਿਆਂਦੀ ਨਾ ਜਾ ਸਕੀ ਤਾਂ ਮੁਆਫੀ ਚਾਹੁੰਦਾ ਹਾਂ 

ਫਰੀਦਾ ਮੈ ਜਾਣਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ

ਅਰਥ:

“ਫਰੀਦਾ, ਮੇਰਾ ਖਿਆਲ ਸੀ ਕਿ ਮੈਨੂੰ ਇਕੱਲੇ ਨੂੰ ਹੀ ਤਕਲੀਫ਼ ਹੈ,
ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ਼ ਵਿਚ ਹੈ”

Farid, I thought I alone was in trouble, but, the world is in trouble.

 www.sikhvicharmanch.com, Email: svmanch@gmail.com

 
 
     
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)