Welcome to the Sikh Vichar Manch-Thought Provoking Forum for Justice

 
 
 

 
Helpless

 

ਬੇਵਸ

  ਖੇਡ ਸੀ ਤੇਰੀ, ਮੈਂ ਕਹਾਂ ਬੇਵਸ

ਕਦੀ ਬਣਿਆ ਹੰਕਾਰੀ

ਇਹ ਤੇਰੀ ਖੇਡ ਸੀ

ਮੈਨੂੰ ਖਿਡਾਉਣ ਲਈ

ਕਿ ਮੈਂ ਜਾਣ ਲਵਾਂ

ਇਹ ਤੇਰੀ ਖੇਡ ਸੀ

 

ਕੋਈ ਕਹੇ ਹਾਰ ਗਿਆ

ਕੋਈ ਕਹੇ ਭੱਜ ਗਿਆ

ਨਹੀਂ ਪਤਾ! ਕੋਈ ਕੀ ਕੀ ਕਹੇ?

ਇਹ ਤੇਰੀ ਖੇਡ ਸੀ

 

  ਖੇਡ ਸੀ ਤੇਰੀ, ਮੈਂ ਕਹਾਂ ਬੇਵਸ

ਕਦੀ ਬਣਿਆ ਹੰਕਾਰੀ

ਨਾ ਮੈਨੂੰ ਮੇਰੀ ਅਗਿਆਨਤਾ,

ਨਾ ਅੰਤ ਦਾ ਪਤਾ ਲੱਗਿਆ

ਖਿਡਾਇਆ, ਖੇਡਦਾ ਰਿਹਾ

ਇਹ ਤੇਰੀ ਖੇਡ ਸੀ

 

ਗਿਲੇ-ਸ਼ਿਕਵੇ, ਹਾਰ-ਜਿੱਤ ਸਾਰੇ ਹੀ

ਇਹ ਤੇਰੀ ਖੇਡ ਸੀ

ਤੂੰ ਖਿਡਾਉਂਦਾ ਰਿਹਾ

ਕਿ ਮੈਂ ਜਾਣ ਲਵਾਂ

ਇਹ ਤੇਰੀ ਖੇਡ ਸੀ

 

ਕੋਈ ਗੁੰਜਾਇਸ਼ ਨਹੀਂ ਛੱਡੀ

ਕੁੱਝ ਕਹਿਣ ਦੀ

  ਹੁਕਮ ਚ ਹੀ ਰਹੋ ਤੇ ਰਹੂੰ

ਇਹ ਸੀ ਕਹਿਣਾ ਤੇਰਾ

  ਇਹ ਤੇਰੀ ਖੇਡ ਸੀ ਤੇ ਰਹੂ

 

ਨਾ ਗਿਲੇ-ਸ਼ਿਕਵੇ, ਨਾ ਹਾਰ-ਜਿੱਤ

ਨਾ ਬੇਵਸੀ ਤੇ ਨਾ ਰਿਹਾ ਹੰਕਾਰ

ਨਾ ਅਗਿਆਨਤਾ

ਖਿਡਾਇਆ ਸੀ, ਖੇਡਦਾ ਰਿਹਾ

ਇਹ ਤੇਰੀ ਖੇਡ ਸੀ

 

ਜਦੋਂ ਤੇਰੀ ਖੇਡ ਦਾ ਗਿਆਨ ਹੋਇਆ

 ਮੇਰੀ ਖੇਡ ਹੀ ਬਦਲ ਗਈ

  ਤੇਰੀ ਖੇਡ ਚ ਹੀ ਬਦਲ ਗਈ

ਮੇਰੀ ਖੇਡ ਹੀ ਬਦਲ ਗਈ

ਇਹ ਤੇਰੀ ਖੇਡ ਸੀ

 

ਬਲਬੀਰ ਸਿੰਘ ਸੂਚ-ਸਿੱਖ ਵਿਚਾਰ ਮੰਚ

06 ਜੂਨ 2010
www.sikhvicharmanch.com, Email: svmanch@gmail.com

http://www.sikhvicharmanch.com/PoetrySuperior%20and%20Inferior.htm

Updated:

ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ--Impact
http://www.sikhvicharmanch.com/Punjabi/Dharam%20ate%20rajniti-Sikh%20Katleam%20Chaurasi%20de%20doshian.htm

News over the News
ਖ਼ਬਰਨਾਮੇਤੇ ਖ਼ਬਰ

ਬਾਬਾ ਬੜਬੋਲਾ ਆਖੇ ਗੱਲ ਸੱਚੀ

ਪਰ  ਚੁਭੀ  ਜਾਂਦੀ ਹੈ

ਸਿਆਸਤ ਤਾਂ  ਮੈਂ ਵੀ ਕੀਤੀ

ਚਾਦਰ ਅੰਦਰ ਰਹਿ ਕੇ ਹੀ ਕੀਤੀ

ਕਲਮ ਵੀ ਘੱਟ ਨਹੀਂ ਘਸਾਈ

ਬਚ ਗਿਆਂ ਦੀ ਵੀ ਲਈ ਸੀ ਸਾਰ

ਪਰ ਡਾਲਰਾਂ ਦੇ ਨਿਕਲੇ ਸਾਰੇ ਯਾਰ

ਬਾਬਾ ਬੜਬੋਲਿਆ  ਦੱਸੀਂ ?

ਕੀ ਤੂੰ ਤੇ ਮੈਂ  ਹਾਂ

ਤਾਂਹੀਂਓ ਬੜਬੋਲੇ ਯਾਰ

ਕਿਉਂਕਿ ਡਾਲਰਾਂ ਵਾਲਿਆਂ ਨੇ

ਸਾਡੀ ਲਈ ਨਹੀਂ ਹੈ ਸਾਰ !!!

 

ਬਾਬਾ ਬੜਬੋਲਿਆ ਤੇਰੇ ਤਾਂ ਹਨ ਪਿੱਛੇ

ਡਾਲਰਾਂ  ਵਾਲੇ ਯਾਰ

ਇੱਥੇ ਤਾਂ ਸੁੱਕੇ ਤੇ ਨੰਗ  ਰਹਿ ਕੇ

ਜ਼ਿੰਦਗੀ ਲੜ-ਘੁਲ ਕੇ ਲੰਘਾ ਦਿੱਤੀ

ਡਾਲਰਾਂ ਵਾਲਿਆਂ ਨੇ ਲਈ ਨਹੀਂ ਸਾਰ

ਤੇਰੇ ਤਾਂ ਪਿੱਛੇ ਤੇ ਨਾਲ ਹਨ

ਡਾਲਰਾਂ ਵਾਲੇ ਯਾਰ

ਤਾਂਹੀਂਓ ਤਾਂ ਤੂੰ ਹੈ ਲੜ ਤੇ ਤੁਰ੍ਹਲਾ  ਛੱਡਿਐ

ਮੋਢੇ ਤੇ ਹੈ ਖੂੰਡਾ ਰੱਖਿਆ

ਮੂੰਹ ਲੋੜ ਤੋਂ ਵੱਧ ਹੈ ਅੱਡਿਐ

ਤੇਰੇ ਤਾਂ ਪਿੱਛੇ ਤੇ ਨਾਲ ਹਨ

ਡਾਲਰਾਂ ਵਾਲੇ ਯਾਰ

ਕੌਣ ਕਰੂਗਾ ਤੇਰੇ ਤੇ ਇਤਬਾਰ ???

ਕੌਣ ਕਰੂਗਾ ਤੇਰੇ ਤੇ ਇਤਬਾਰ ???

 

 ਬਲਬੀਰ ਸਿੰਘ ਸੂ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ

www.sikhvicharmanch.com, Email: svmanch@gmail.com

 

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)